14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜੈਨ ਭਾਈਚਾਰੇ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ <br/>

ਅਜੀਤ ਡੈਸਕ 31-05-2026
ਚੰਡੀਗੜ੍ਹ, 30 ਮਈ (ਅ.ਬ.) - ਸਮਾਜ ਸੇਵਕ ਅਤੇ ਚੰਡੀਗੜ੍ਹ ਤੇਰਾਪੰਥ ਜੈਨ ਸੁਸਾਇਟੀ ਦੇ ਪ੍ਰਧਾਨ ਮਨੋਜ ਜੈਨ ਦੀ ਅਗਵਾਈ ਹੇਠ ਜੈਨ ਭਾਈਚਾਰੇ ਦੇ ਇੱਕ ਵਫ਼ਦ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ | ਮੀਟਿੰਗ ਦੌਰਾਨ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਜਨਤਕ ਹਿਤਾਂ ਦੇ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਵਫ਼ਦ ਨੇ ਮੁੱਖ ਮੰਤਰੀ ਨਾਲ ਜੈਨ ਭਾਈਚਾਰੇ ਨਾਲ ਸਬੰਧਿਤ ਮਾਮਲਿਆਂ ਦੇ ਨਾਲ-ਨਾਲ ਮੌਜੂਦਾ ਰਾਜਨੀਤਿਕ ਦਿ੍ਸ਼ਟੀਕੋਣ ਤੇ ਦੋਵਾਂ ਰਾਜਾਂ ਵਿਚ ਵਿਕਾਸ ਦੇ ਮੁੱਖ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਵਫ਼ਦ ਵਿਚ ਪਟਿਆਲਾ ਤੋਂ ਆਨੰਦ ਜੈਨ, ਸਮਾਣਾ ਤੋਂ ਡਾ. ਹੇਮਰਾਜ ਜੈਨ, ਲੁਧਿਆਣਾ ਤੋਂ ਮਨੋਜ ਗੋਲਚਾ ਤੇ ਮੋਹਾਲੀ ਤੋਂ ਮਨਿੰਦਰ ਸ਼ਾਮਲ ਸਨ | ਮੁੱਖ ਮੰਤਰੀ ਨੇ ਵਫ਼ਦ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਨੂੰ ਭਾਈਚਾਰੇ ਦੇ ਹਿਤਾਂ ਤੇ ਜਨਤਕ ਭਲਾਈ ਨਾਲ ਸਬੰਧਿਤ ਮਾਮਲਿਆਂ 'ਚ ਸਕਾਰਾਤਮਿਕ ਸਹਿਯੋਗ ਦਾ ਭਰੋਸਾ ਦਿੱਤਾ | ਵਫ਼ਦ ਨੇ ਮੁੱਖ ਮੰਤਰੀ ਦਾ ਆਪਣਾ ਸਮਾਂ ਕੱਢਣ ਤੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧੀਰਜ ਨਾਲ ਸੁਣਨ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਦਾ ਸਾਲਾਨਾ ਨਵੀਨੀਕਰਨ ਜ਼ਰੂਰੀ ਅਗਲੀ ਖ਼ਬਰ 31ਵਾਂ ਸਾਲਾਨਾ ਉਰਸ 4 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।