04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਲੋਟ ਵਿਖੇ ਲੱਗੇਗੀ ਅਰੋੜਵੰਸ਼ ਸਮਾਜ ਦੇ ਸੰਸਥਾਪਕ ਅਰੂਟ ਜੀ ਮਹਾਰਾਜ ਦੀ ਮੂਰਤੀ

ਅਜੀਤ ਡੈਸਕ 10-05-2026
ਮਲੋਟ, 9 ਮਈ (ਪਾਟਿਲ)-ਸ਼ਹਿਰ ਦੇ ਮੇਨ ਬਾਜ਼ਾਰ ਚੌਂਕ ਵਿਖੇ ਅਰੋੜਵੰਸ਼ ਸਮਾਜ ਦੇ ਸੰਸਥਾਪਕ ਅਰੂਟ ਜੀ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ | ਇਸ ਸੰਬੰਧੀ ਚੌਂਕ ਦੇ ਸੁੰਦਰੀਕਰਨ ਤੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਅਰੋੜਵੰਸ਼ ਸਮਾਜ ਦੇ ਮੈਂਬਰ ਤੇ ਸ਼ਹਿਰ ਵਾਸੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਚਾਹੇ ਧਰਮ ਕੋਈ ਵੀ ਹੋਵੇ ਜਾਂ ਜਾਤ ਕੋਈ ਵੀ ਹੋਵੇ, ਆਪਸੀ ਭਾਈਚਾਰਕ ਸਾਂਝ ਸਭ ਤੋਂ ਵੱਡਾ ਤੇ ਵਡਮੁੱਲਾ ਸੁਨੇਹਾ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਮੂਰਤੀਆਂ ਤੇ ਮਹਾਨ ਸ਼ਖ਼ਸੀਅਤਾਂ ਦੀ ਸਥਾਪਨਾ ਦਾ ਮਕਸਦ ਸਿਰਫ਼ ਸਨਮਾਨ ਨਹੀਂ, ਸਗੋਂ ਉਨ੍ਹਾਂ ਦੇ ਸੰਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣਾ ਵੀ ਹੈ | ਡਾ. ਬਲਜੀਤ ਕੌਰ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਐਡਵਰਡਗੰਜ ਸੰਸਥਾ ਦੇ ਮਾਲਕਾਨਾ ਹੱਕਾਂ ਸੰਬੰਧੀ ਕੋਈ ਪੱਕਾ ਹੱਲ ਮਿਲੇ | ਇਸ ਲਈ ਮੀਟਿੰਗ ਕਰਕੇ ਜਲਦ ਹੀ ਕੋਈ ਪੁਖ਼ਤਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਤਾਂ ਜੋ ਸੰਸਥਾ ਸੁਚੱਜੇ ਢੰਗ ਨਾਲ ਚੱਲ ਸਕੇ ਅਤੇ ਲੋਕਾਂ ਨੂੰ ਘੱਟ ਤੋਂ ਘੱਟ ਦਿੱਕਤ ਆਵੇ | ਇਸ ਦੌਰਾਨ ਡਾ. ਬਲਜੀਤ ਕੌਰ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਭਾਜਪਾ ਨੂੰ ਆਪਣੀ ਪਕੜ ਕਮਜ਼ੋਰ ਦਿਖਾਈ ਦਿੰਦੀ ਹੈ, ਉੱਥੇ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਈ.ਡੀ. ਵਰਗੀਆਂ ਏਜੰਸੀਆਂ ਰਾਹੀਂ ਲੋਕਾਂ ਨੂੰ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਲੋਕਤੰਤਰ ਲਈ ਘਾਤਕ ਹੈ | ਇਸ ਮੌਕੇ ਸਮਾਜ ਸੇਵੀ ਉਮੇਸ਼ ਨਾਗਪਾਲ ਦੇ ਪਰਿਵਾਰ ਵਲੋਂ ਅਰੂਟ ਜੀ ਮਹਾਰਾਜ ਦੀ ਮੂਰਤੀ ਦੀ ਸੇਵਾ ਕੀਤੀ ਗਈ | ਸਮਾਗਮ ਦੌਰਾਨ ਸਮਾਜ ਦੇ ਮੈਂਬਰਾਂ ਨੇ ਇਸ ਉਪਰਾਲੇ ਨੂੰ ਭਾਈਚਾਰਕ ਏਕਤਾ ਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਕਦਮ ਕਰਾਰ ਦਿੱਤਾ | ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, 'ਆਪ' ਆਗੂ ਸਤਿਗੁਰੂ ਦੇਵ ਰਾਜ ਪੱਪੀ ਗਰਗ, ਜੋਨੀ ਗਰਗ ਅਤੇ ਅਰੋੜਵੰਸ਼ ਭਾਈਚਾਰੇ ਦੇ ਲੋਕ ਹਾਜ਼ਰ ਸਨ |
ਪਿਛਲੀ ਖ਼ਬਰ ਟਵੰਟੀ-ਟਵੰਟੀ ਕਿ੍ਕਟ ਗਰਾਊਾਡ ਸੰਧਵਾਂ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖਿਡਾਰੀਆਂ ਨੂੰ ਦਿੱਤਾ ਆਸ਼ੀਰਵਾਦ ਅਗਲੀ ਖ਼ਬਰ ਏ.ਡੀ.ਸੀ. ਨੇ ਮੁੱਖ ਮੰਤਰੀ ਪੰਜਾਬ ਦੀ ਆਮਦ ਦੇ ਅਗੇਤੇ ਪ੍ਰਬੰਧਾਂ ਸੰਬੰਧੀ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।