02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨੌਕਰੀ ਦਾ ਝਾਂਸਾ ਦੇ ਕੇ ਇਕ ਖਿਡਾਰੀ ਨਾਲ ਲੱਖਾਂ ਦੀ ਮਾਰੀ ਠੱਗੀ

ਅਜੀਤ ਡੈਸਕ 01-08-2026
ਫ਼ਰੀਦਕੋਟ, 31 ਜੁਲਾਈ (ਸਰਬਜੀਤ ਸਿੰਘ)-ਪਿੰਡ ਜੰਡ ਸਿੰਘ ਵਾਲਾ ਦੇ ਵਾਲੀਬਾਲ ਦੇ ਖਿਡਾਰੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਇਕ ਵਿਅਕਤੀ ਵਲੋਂ ਉਸ ਪਾਸੋਂ ਸਾਢੇ ਚਾਰ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਪੀੜ੍ਹਤ ਨੌਜਵਾਨ ਖਿਡਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਕੋਟਕਪੂਰਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਉਰਫ਼ ਬੱਬੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਗੁਰਮੀਤ ਸਿੰਘ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਉਹ ਵਾਲੀਬਾਲ ਦਾ ਖਿਡਾਰੀ ਹੈ ਤੇ ਅਕਸਰ ਟੂਰਨਾਮੈਂਟ ਖੇਡਣ ਜਾਣ ਲਈ ਜਸਵਿੰਦਰ ਸਿੰਘ ਉਰਫ ਬੱਬੂ ਵਾਸੀ ਕੋਟਕਪੂਰਾ ਦੀ ਗੱਡੀ ਲੈ ਕੇ ਜਾਂਦੇ ਸੀ। 1-2 ਵਾਰੀ ਨੌਕਰੀ ਦੇ ਸੰਬੰਧ ਵਿਚ ਵੀ ਇਸ ਦੀ ਗੱਡੀ ਲੈ ਕੇ ਚੰਡੀਗੜ੍ਹ ਗਏ ਸੀ ਤੇ ਇਸ ਸਮੇਂ ਦੌਰਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਮੇਰਾ ਇਕ ਰਿਸ਼ਤੇਦਾਰ ਚੰਡੀਗੜ੍ਹ ਚੰਗੀ ਪੋਸਟ ’ਤੇ ਲੱਗਾ ਹੋਇਆ ਜੋ ਕਿ ਤੈਨੂੰ ਨੌਕਰੀ ਲਗਵਾ ਸਕਦਾ ਹੈ ਤੇ ਕੁਝ ਖਰਚਾ ਕਰਕੇ ਤੈਨੂੰ ਉਹ ਪੰਜਾਬ ਪੁਲਿਸ ਵਿਚ ਲਵਾ ਸਕਦਾ ਹੈ। ਜਿਸ ਤੇ ਉਸ ਵਲੋਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਤੇ ਜਸਵਿੰਦਰ ਸਿੰਘ ਉਰਫ ਬੱਬੂ ਨਾਲ ਗੱਲਬਾਤ ਕੀਤੀ ਜਿਸ ਨੇ ਦੱਸਿਆ ਕਿ ਕੁੱਲ ਖਰਚਾ 9 ਲੱਖ ਆਵੇਗਾ ਤਾਂ ਜਸਵਿੰਦਰ ਸਿੰਘ ਆਪਣੇ ਇਕ ਰਿਸ਼ਤੇਦਾਰ ਨਾਲ ਦੁਬਾਰਾ ਕੋਈ ਪੰਜ ਸਾਲ ਪਹਿਲਾਂ ਮਿਲਿਆ ਤੇ ਉਸ ਦੇ ਕਹਿਣ ਤੇ ਉਸ ਨੂੰ 4,50,000 ਰੁਪਏ ਅਡਵਾਂਸ ਦੇ ਦਿਤੇ ਤੇ ਬਾਅਦ ਵਿਚ ਨਾ ਉਸ ਨੇ ਨੌਕਰੀ ਦੀ ਜੁਆਇਨਿੰਗ ਲੈਟਰ ਦਿੱਤੀ ਤੇ ਨਾ ਹੀ ਦਿੱਤੇ ਹੋਏ ਪੈਸੇ ਵਾਪਿਸ ਕੀਤੇ ਤੇ ਉਲਟਾ ਵਾਰ ਵਾਰ ਟਾਲ ਮਟੋਲ ਕਰਨ ਲੱਗ ਪਿਆ ਤੇ ਕਥਿਤ ਧਮਕੀਆਂ ਦੇਣ ਲੱਗ ਪਿਆ। ਹੌਲਦਾਰ ਹਰਦੇਵ ਸਿੰਘ ਨੇ ਕਿਹਾ ਕਿ ਪੀੜ੍ਹਤ ਖਿਡਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਸਵਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸ੍ਰੀ ਰਾਮ ਸਰਣਮ ਵਿਖੇ ਗੁਰੂ ਪੂਰਨਿਮਾ ਉਤਸਵ ਮਨਾਇਆ ਅਗਲੀ ਖ਼ਬਰ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਨੇ ਜੁਲਾਈ ਮਹੀਨੇ ’ਚ ਜਨਮੇ ਪੈਨਸ਼ਨਰਾਂ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।