02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ੍ਰੀ ਰਾਮ ਸਰਣਮ ਵਿਖੇ ਗੁਰੂ ਪੂਰਨਿਮਾ ਉਤਸਵ ਮਨਾਇਆ

01-08-2026
ਸ੍ਰੀ ਮੁਕਤਸਰ ਸਾਹਿਬ, 31 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸਰਣਮ ਭਵਨ ਬਰਕੰਦੀ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਪੂਰਨਿਮਾ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਵਾਣੀ ਸਤਿਸੰਗ ਹੋਇਆ ਅਤੇ ਨਾਮ ਜਾਪ ਕੀਤਾ ਗਿਆ। ਇਸ ਮੌਕੇ ਸੰਜੀਵ ਖੇੜਾ ਦੁਆਰਾ ਤਿਲਕ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਰਾਮਾ, ਸੀਮਾ ਗੁਪਤਾ, ਓਮ ਪ੍ਰਕਾਸ਼ ਤੇ ਬੌਬੀ ਸੁਖੀਜਾ ਵਲੋਂ ਭਜਨ ਪੇਸ਼ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਨਗਰ ਕੌਂਸਲ ਦੀ ਪ੍ਰਧਾਨ ਯੋਗਿਤਾ ਗੁੰਬਰ ਨੇ ਵੀ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਇੰਦਰਜੀਤ ਬਾਂਸਲ ਪ੍ਰਧਾਨ ਵਪਾਰ ਮੰਡਲ, ਦੇਸ ਰਾਜ ਤਨੇਜਾ, ਡਾ. ਭਾਰਤ ਭੂਸ਼ਣ ਚੋਪੜਾ, ਅਸ਼ੋਕ ਕੁਮਾਰ, ਰਾਜ ਕੁਮਾਰ ਮੇਲੂ ਭਟੇਜਾ, ਸ਼ੁਭਮ ਖੇੜਾ, ਰਾਜੇਸ਼ ਗਰੋਵਰ, ਸੰਜੇ ਗਰੋਵਰ, ਅੰਕੁਸ਼, ਰੀਨਾ ਮਾਨਕਟਾਲਾ, ਨੀਰਜ ਖੇੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਦਾ ਬਲੂਮਿੰਗਡੇਲ ਸਕੂਲ ’ਚ ਅੰਗਰੇਜ਼ੀ ਦੇ ਸਪੈਲਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਨੌਕਰੀ ਦਾ ਝਾਂਸਾ ਦੇ ਕੇ ਇਕ ਖਿਡਾਰੀ ਨਾਲ ਲੱਖਾਂ ਦੀ ਮਾਰੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।