01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਵੜਿੰਗ ਵਲੋਂ ਐਸ.ਵਾਈ.ਐਲ. ਅਤੇ ਚੰਡੀਗੜ੍ਹ ਦੇ ਤਬਾਦਲੇ ਦੇ ਮੁੱਦੇ 'ਤੇ ਨਾਇਬ ਸੈਣੀ ਨੂੰ ਸਵਾਲ

ਅਜੀਤ ਡੈਸਕ 09-06-2026
ਚੰਡੀਗੜ੍ਹ, 8 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਪੰਜਾਬ ਨਾਲ ਸਬੰਧਿਤ ਲੰਬੇ ਸਮੇਂ ਤੋਂ ਲਟਕਦੇ ਕੁਝ ਮੁੱਦਿਆਂ, ਖ਼ਾਸ ਕਰਕੇ ਐਸ.ਵਾਈ.ਐਲ., ਚੰਡੀਗੜ੍ਹ ਦੇ ਤਬਾਦਲੇ ਅਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨ ਬਾਰੇ, ਉਨ੍ਹਾਂ ਦਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ | ਅੱਜ ਇਥੇ ਵੜਿੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੈਣੀ ਪੰਜਾਬ ਵਿਚ ਭਾਜਪਾ ਲਈ ਦੌਰੇ ਅਤੇ ਚੋਣ ਪ੍ਰਚਾਰ ਕਰ ਰਹੇ ਹਨ, ਉਹ ਦੋਹਰੀ ਸਿਆਸਤ ਕਰਨ ਵਰਗਾ ਹੈ | ਉਨ੍ਹਾਂ ਨੇ ਕਿਹਾ ਕਿ ਸੈਣੀ ਇੱਕੋ ਸਮੇਂ ਹਰਿਆਣਾ ਅਤੇ ਪੰਜਾਬ ਦੇ ਟਕਰਾਉਂਦੇ ਹਿਤਾਂ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੇ ਹਨ |

ਪਿਛਲੀ ਖ਼ਬਰ ਭਾਰਤ ਤੇ ਪਾਕਿ ਤੇਜ਼ੀ ਨਾਲ ਵਿਕਸਤ ਕਰ ਰਹੇ ਪ੍ਰਮਾਣੂ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਅਗਲੀ ਖ਼ਬਰ ਇੰਦੌਰ 'ਚ 5 ਦਿਨਾ ਬਿ੍ਕਸ ਸਮੂਹ ਦੀ ਮੀਟਿੰਗ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।