01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਾਰਤ ਤੇ ਪਾਕਿ ਤੇਜ਼ੀ ਨਾਲ ਵਿਕਸਤ ਕਰ ਰਹੇ ਪ੍ਰਮਾਣੂ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ

ਅਜੀਤ ਡੈਸਕ 09-06-2026

ਅੰਮਿ੍ਤਸਰ, 8 ਜੂਨ (ਸੁਰਿੰਦਰ ਕੋਛੜ)-ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ-ਐੱਸ. ਆਈ. ਪੀ. ਆਰ. ਆਈ.) ਵਲੋਂ ਹਥਿਆਰਾਂ, ਨਿਸ਼ਸਤਰੀਕਰਨ ਤੇ ਕੌਮਾਂਤਰੀ ਸੁਰੱਖਿਆ ਦੀ ਸਥਿਤੀ 'ਤੇ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਤੇਜ਼ੀ ਨਾਲ ਪ੍ਰਮਾਣੂ ਡਿਲੀਵਰੀ ਸਿਸਟਮ ਵਿਕਸਤ ਕਰ ਰਹੇ ਹਨ | ਇਸ ਰਿਪੋਰਟ ਮੁਤਾਬਿਕ ਭਾਰਤ ਅਤੇ ਪਾਕਿ ਸਾਲ 2025 'ਚ ਵੀ ਨਵੀਂ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਡਿਲੀਵਰੀ ਸਿਸਟਮ ਵਿਕਸਤ ਕਰਦੇ ਰਹੇ ਤੇ ਹੁਣ ਵੀ ਬੈਲਿਸਟਿਕ ਮਿਜ਼ਾਈਲਾਂ 'ਤੇ ਕਈ ਵਾਰਹੈੱਡ ਤਾਇਨਾਤ ਕਰਨ ਦੀ ਸਮਰਥਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਰਿਪੋਰਟ 'ਚ ਭਾਰਤ ਤੇ ਪਾਕਿਸਤਾਨ ਵਿਚਕਾਰ ਪਿਛਲੇ ਸਾਲ ਹੋਏ ਟਕਰਾਅ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੇ ਟਕਰਾਅ ਨੂੰ ਰਵਾਇਤੀ ਪੱਧਰ ਦੇ ਅੰਦਰ ਰੱਖਣ ਅਤੇ ਪ੍ਰਮਾਣੂ ਸੰਕਟ ਦੇ ਜੋਖ਼ਮ ਨੂੰ ਘਟਾਉਣ ਲਈ ਕਦਮ ਚੁੱਕੇ ਹਨ | ਸਿਪਰੀ ਰਿਪੋਰਟ ਮੁਤਾਬਿਕ ਭਾਰਤ ਕੋਲ ਜਨਵਰੀ 2026 ਤੱਕ ਲਗਭਗ 190 ਪ੍ਰਮਾਣੂ ਹਥਿਆਰ ਹੋ ਗਏ ਸਨ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 180 ਸੀ | ਇਸ ਦੌਰਾਨ ਪਾਕਿ ਕੋਲ 170 ਪ੍ਰਮਾਣੂ ਹਥਿਆਰ ਹਨ | ਜਦਕਿ ਚੀਨ ਕੋਲ ਹੁਣ 620 ਵਾਰਹੈੱਡ ਹਨ, ਜਦੋਂ ਕਿ ਇਕ ਸਾਲ ਪਹਿਲਾਂ ਇਹ ਗਿਣਤੀ 600 ਸੀ | ਪਾਕਿ ਦੇ ਬਾਰੇ 'ਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸਲਾਮਾਬਾਦ ਦਾ ਪ੍ਰਮਾਣੂ ਭੰਡਾਰ ਜਨਵਰੀ 2026 'ਚ ਵੀ ਸਾਲ 2025 ਦੀ ਤਰ੍ਹਾਂ ਲਗਭਗ 170 ਹਥਿਆਰਾਂ 'ਤੇ ਸਥਿਰ ਰਿਹਾ | ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਕਿ ਵਲੋਂ ਕਈ ਨਵੇਂ ਡਿਲੀਵਰੀ ਸਿਸਟਮਾਂ ਦੇ ਵਿਕਾਸ ਅਤੇ ਵਿਖੰਡਨ ਸਮਗਰੀ ਦੇ ਭੰਡਾਰ ਤੋਂ ਪਤਾ ਚੱਲਦਾ ਹੈ ਕਿ ਅਗਲੇ ਦਹਾਕੇ 'ਚ ਇਸ ਦੇ ਪ੍ਰਮਾਣੂ ਹਥਿਆਰਾਂ ਦੇ ਵਧਣ ਦੀ ਸੰਭਾਵਨਾ ਹੈ | ਇਸੇ ਤਰ੍ਹਾਂ ਭਾਰਤ ਦੇ ਸੰਬੰਧ 'ਚ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਮਾਣੂ ਹਥਿਆਰ ਇਕ ਵਿਕਸਿਤ ਹੋ ਰਹੇ ਪ੍ਰਮਾਣੂ ਤਿਕੋਣ ਨੂੰ ਸੌਂਪੇ ਗਏ ਹਨ, ਜਿਨ੍ਹਾਂ 'ਚ ਜਹਾਜ਼, ਜ਼ਮੀਨ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਮਿਜ਼ਾਈਲਾਂ ਅਤੇ ਪ੍ਰਮਾਣੂ-ਸੰਚਾਲਿਤ ਪਣਡੁੱਬੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਜਲ ਸੈਨਾ ਦੀ ਭਾਸ਼ਾ 'ਚ ਐੱਸ. ਐੱਸ. ਬੀ. ਐੱਨ. ਕਿਹਾ ਜਾਂਦਾ ਹੈ |

ਪਿਛਲੀ ਖ਼ਬਰ ਆਈ.ਏ.ਆਰ.ਆਈ. ਵਿਖੇ 3 ਨਵੀਆਂ ਪ੍ਰਯੋਗਸ਼ਾਲਾਵਾਂ ਸਥਾਪਤ ਅਗਲੀ ਖ਼ਬਰ ਵੜਿੰਗ ਵਲੋਂ ਐਸ.ਵਾਈ.ਐਲ. ਅਤੇ ਚੰਡੀਗੜ੍ਹ ਦੇ ਤਬਾਦਲੇ ਦੇ ਮੁੱਦੇ 'ਤੇ ਨਾਇਬ ਸੈਣੀ ਨੂੰ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।