06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਬੈਂਕ ਦੇ ਸਫ਼ਾਈ ਸੇਵਕ ਨੇ ਸਟਰਾਂਗ ਰੂਮ ’ਚੋਂ 4 ਲੱਖ 56 ਹਜ਼ਾਰ 800 ਰੁਪਏ ਉਡਾਏ

ਅਜੀਤ ਡੈਸਕ 22-07-2026

ਬਠਿੰਡਾ, 21 ਜੁਲਾਈ (ਵੀਰਪਾਲ ਸਿੰਘ)-ਬੈਂਕ ਵਿਚ ਸਫ਼ਾਈ ਸੇਵਕ ਤੌਰ ’ਤੇ ਕੰਮ ਕਰ ਰਹੇ ਵਿਅਕਤੀ ਵਲੋਂ ਬੈਂਕ ਦੇ ਸਟਰਾਂਗ ਰੂਮ ਵਿਚੋਂ ਲੱਖਾਂ ਰੁਪਏ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿੱਧੀ ਮਿੱਤਲ ਬ੍ਰਾਂਚ ਮੈਨੇਜਰ ਐਸ ਬੀ ਆਈ ਬੈਂਕ ਪ੍ਰਤਾਪ ਨਗਰ ਬਠਿੰਡਾ ਵਲੋਂ ਥਾਣਾ ਕੈਨਾਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਸੁਖਮੀਤ ਕੁਮਾਰ ਵਾਸੀ ਪ੍ਰਤਾਪ ਨਗਰ ਬਠਿੰਡਾ ਬੈਂਕ ਵਿਚ ਸਫ਼ਾਈ ਸੇਵਕ ਦੇ ਤੌਰ ’ਤੇ ਕੰਮ ਕਰ ਰਿਹਾ ਸੀ। ਉਕਤ ਵਿਅਕਤੀ ਵਲੋਂ ਕੈਸ਼ ਅਫ਼ਸਰ ਦੇ ਰੂਮ ਵਿਚੋਂ ਸਟਰਾਂਗ ਰੂਮ ਦੀਆਂ ਚਾਬੀਆਂ ਚੁੱਕ ਕੇ ਸਟਰਾਂਗ ਰੂਮ ਵਿਚੋਂ 4 ਲੱਖ 56 ਹਜ਼ਾਰ 800 ਰੁਪਏ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਕੈਨਾਲ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਪਿਛਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਦੌਰਾਨ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦਿੱਲੀ ਵਿਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।