07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਥਰਮਲ ਪਲਾਂਟ ਕਰਮਚਾਰੀ ਸੰਘ ਨੇ ਵਰਕਰਾਂ ਦੀ ਛੇਤੀ ਨਿਯੁਕਤੀ ਲਈ ਮੁੱਖ ਇੰਜੀਨੀਅਰ ਨੂੰ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 22-07-2026

ਬਠਿੰਡਾ, 21 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਥਰਮਲ ਪਲਾਂਟ ਕਰਮਚਾਰੀ ਸੰਘ ਵਲੋਂ ਕੱਚੇ ਬਿਜਲੀ ਕਾਮਿਆਂ ਦੀ ਵਿਭਾਗ ’ਚ ਛੇਤੀ ਨਿਯੁੱਕਤੀ ਦੀ ਮੰਗ ਨੂੰ ਲੈ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਬਠਿੰਡਾ ਦੇ ਮੁੱਖ ਇੰਜਨੀਅਰ (ਪੱਛਮ ਜੋਨ) ਨੂੰ ਮੰਗ-ਪੱਤਰ ਸੌਂਪਿਆ ਗਿਆ। ਸੰਘ ਦੇ ਸੂਬਾ ਪ੍ਰਧਾਨ ਭਗਵਾਨ ਸਿੰਘ ਅਤੇ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਥਰਮਲ ਪਲਾਂਟ ਬਠਿੰਡਾ ’ਚੋਂ ਸਰਪਲੱਸ ਹੋਏ ਕੱਚੇ ਹੋਏ ਬਿਜਲੀ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਠੇਕੇਦਾਰੀ ਸਿਸਟਮ ਤੋਂ ਕੱਢ ਕੇ ਸਿੱਧਾ ਵਿਭਾਗ ਅਧੀਨ ਰੋਲ ’ਤੇ ਲੈਣ ਦਾ ਇਤਿਹਾਸਕ ਫੈਸਲਾ ਕੀਤਾ ਹੈ ਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਸਬੰਧਿਤ ਕੱਚੇ ਬਿਜਲੀ ਕਾਮਿਆਂ ਦੀ ਤੁਰੰਤ ਵਿਭਾਗ ’ਚ ਨਿਯੁੱਕਤੀ ਕੀਤੀ ਜਾਵੇ। ਇਸ ਸਬੰਧੀ ਉਨ੍ਹਾਂ ਮੁੱਖ ਇੰਜਨੀਅਰ (ਪੱਛਮ ਜੋਨ) ਨੂੰ ਮਿਲ ਕੇ ਪੱਤਰ ਸੌਂਪਿਆ ਹੈ, ਜਿੰਨਾਂ ਨੇ ਭਰੋਸਾ ਦਿੱਤਾ ਕਿ ਨਿਯੁੱਕਤੀ ਸਬੰਧੀ ਪ੍ਰਕਿਰਿਆ ਅੱਗੇ ਵਧਾਉਂਦੇ ਹੋਏ ਛੇਤੀ ਸਿਰੇ ਚੜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵਲੋਂ ਐਲਾਨਿਆ 15 ਫੀਸਦੀ ਵਾਧਾ ਤੁਰੰਤ ਲਾਗੂ ਕਰਨ ਸਮੇਤ ਹੋਰ ਮੰਗਾਂ ਬਾਰੇ ਵੀ ਮੁੱਖ ਇੰਜੀਨੀਅਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਖਜ਼ਾਨਚੀ ਅਜੀਤ ਸਿੰਘ, ਪ੍ਰੈਸ ਸਕੱਤਰ ਜਸਵੀਰ ਸਿੰਘ ਜੱਸੀ ਅਤੇ ਮੈਂਬਰ ਕੁਲਵਿੰਦਰ ਸ਼ਰਮਾ ਮੌਜੂਦ ਸਨ।

ਪਿਛਲੀ ਖ਼ਬਰ ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਨਗਰ ਨਿਗਮ ਬਠਿੰਡਾ ਵਿਖੇ ਕਰਵਾਉਣੀ ਲਾਜ਼ਮੀ ਅਗਲੀ ਖ਼ਬਰ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਭਵਿੱਖ ਤੇ ਅੰਨਦਾਤਾ ਸੰਘਰਸ਼ ਲਈ ਮਜਬੂਰ-ਜੀਤਮਹਿੰਦਰ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।