07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਨਗਰ ਨਿਗਮ ਬਠਿੰਡਾ ਵਿਖੇ ਕਰਵਾਉਣੀ ਲਾਜ਼ਮੀ

ਅਜੀਤ ਡੈਸਕ 22-07-2026

ਬਠਿੰਡਾ, 21 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਸੁਪਰੀਮ ਕੋਰਟ ਦੇ ਹੁਕਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਲਾਜ਼ਮੀ ਹੈ। ਇਸ ਬਾਰੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਜਾਣੂੰ ਕਰਵਾਉਣ ਲਈ ਵਿਸ਼ੇਸ਼ ਜਨਤਕ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਲੋਕਾਂ ਨੂੰ ਪਾਲਤੂ ਕੁੱਤਿਆਂ ਦੀ ਆਸਾਨ ਰਜਿਸ਼ਟਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਾਲ ਹੀ ਗਲੀ ਦੇ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਮੈਡਮ ਲਵਜੀਤ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਾਲਤੂ ਜਾਨਵਰਾਂ ਦੀ ਰਜਿਸਟਰੇਸ਼ਨ ਦਾ ਕੰਮ ਸੁਖਾਲਾ ਕਰਦਿਆਂ ਪੋਰਟਲ ਜਾਂ ਐਪ ’ਤੇ ਘਰ ਬੈਠੇ ਰਜਿਸਟਰੇਸ਼ਨ ਦੀ ਸੁਵਿਧਾ ਦਿੱਤੀ ਗਈ ਹੈ। ਜਿਸ ਕਿਸੇ ਘਰ ’ਚ ਵੀ ਪਾਲਤੂ ਜਾਨਵਰ ਹੈ ਉਹ ਆਪਣੇ ਜਾਨਵਰ ਦੀ ਰਜਿਸਟਰੇਸ਼ਨ ਬੜੀ ਹੀ ਆਸਾਨੀ ਨਾਲ ਇਸ ਪੋਰਟਲ ਜਾਂ ਐੱਪ ’ਤੇ ਕਰ ਸਕਦਾ ਹੈ। ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਜ਼ਿੰਮੇਵਾਰ ਮਾਲਕ ਵਜੋਂ ਸਾਰੇ ਲਾਗੂ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਗਲੀ ਦੇ ਕੁੱਤਿਆਂ ਬਾਰੇ ਵੀ ਜਾਗਰੂਕਤਾ ਫੈਲਾਈ ਗਈ।

ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਨੀਤੀ ਖਿਲਾਫ ਵਕੀਲਾਂ ਨੇ ਦੂਜੇ ਦਿਨ ਭੁੱਖ ਹੜਤਾਲ ਰੱਖੀ ਅਗਲੀ ਖ਼ਬਰ ਥਰਮਲ ਪਲਾਂਟ ਕਰਮਚਾਰੀ ਸੰਘ ਨੇ ਵਰਕਰਾਂ ਦੀ ਛੇਤੀ ਨਿਯੁਕਤੀ ਲਈ ਮੁੱਖ ਇੰਜੀਨੀਅਰ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।