ਨਥਾਣਾ, 25 ਜੁਲਾਈ (ਗੁਰਦਰਸ਼ਨ ਲੁੱਧੜ)-ਸਥਾਨਕ ਪੈਲੇਸ ਵਿਖੇ ਗਲੋਬਲ ਸੀਡ ਐਂਡ ਪੈਸਟੀਸਾਈਡ ਸੈਂਟਰ ਨਥਾਣਾ ਦੇ ਸਹਿਯੋਗ ਨਾਲ ਝੋਨੇ ਦੀ ਫ਼ਸਲ ਦੀ ਸਾਂਭ ਸੰਭਾਲ ਸਬੰਧੀ ਕਿਸਾਨ ਗੋਸ਼ਟੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਅਡਾਮਾਂ ਦੇ ਅਧਿਕਾਰੀਆਂ ਰਾਜ ਸਿੰਘ ਪਨਵਰ ਅਤੇ ਰਾਹੁਲ ਸ਼ਰਮਾ ਵਲੋਂ ਝੋਨੇ ਦੀ ਫ਼ਸਲ ਦੀ ਕੀਟ ਸੁਰੱਖਿਆ, ਬਿਮਾਰੀਆਂ ਤੋਂ ਬਚਾਅ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਚਾਨਣਾ ਪਾਇਆ ਗਿਆ। ਕੰਪਨੀ ਦੇ ਮਾਹਿਰਾਂ ਵਲੋਂ ਕਿਸਾਨਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਮੌਕੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਸਪਰੇ ਪੰਪ ਦੇ ਕੇ ਸਨਮਾਨਿਤ ਕੀਤਾ ਗਿਆ। ਕਿਸਾਨ ਗੋਸ਼ਟੀ ਵਿਚ ਬਲਾਕ ਪੰਚਾਇਤ ਸੰਮਤੀ ਮੈਂਬਰ ਮੇਜਰ ਸਿੰਘ ਬੱਜੋਆਣਾ, ਸਾਬਕਾ ਨਗਰ ਪੰਚਾਇਤ ਕੌਂਸਲਰ ਬਲੌਰ ਸਿੰਘ ਨਥਾਣਾ, ਜਗਸੀਰ ਸਿੰਘ, ਸਾਬਕਾ ਪੰਚ ਗੁਰਤੇਜ ਸਿੰਘ ਗੰਗਾ, ਗੁਰਚਰਨ ਸਿੰਘ ਢੇਲਵਾਂ, ਚਰਨਜੀਤ ਸਿੰਘ ਨਥਾਣਾ, ਜਗਸੀਰ ਸਿੰਘ ਬੁਰਜ ਡੱਲਾ, ਦਵਿੰਦਰ ਸਿੰਘ, ਸਰਜੀਤ ਸਿੰਘ ਅਤੇ ਹੋਰਨਾਂ ਕਿਸਾਨ ਬੁਲਾਰਿਆਂ ਨੇ ਭਾਗ ਲਿਆ। ਗਲੋਬਲ ਸੈਂਟਰ ਦੇ ਮੈਂਬਰਾਂ ਕੁਲਦੀਪ ਸਿੰਘ, ਬੇਅੰਤ ਸਿੰਘ ਅਤੇ ਗੁਰਦੀਪ ਸਿੰਘ ਬੱਜੋਆਣਾ ਨੇ ਕਿਸਾਨ ਗੋਸ਼ਟੀ ਵਿਚ ਪਹੁੰਚੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।
ਝੋਨੇ ਦੀ ਫ਼ਸਲ ਦੀ ਸੁਰੱਖਿਆ ਸਬੰਧੀ ਕਰਵਾਈ ਕਿਸਾਨ ਗੋਸ਼ਟੀ
ਅਜੀਤ ਡੈਸਕ
26-07-2026