07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਐਸ.ਐਮ.ਓ. ਰਵੀਕਾਂਤ ਗੁਪਤਾ ਵਲੋਂ ਸਬ-ਸੈਂਟਰਾਂ ਦਾ ਨਿਰੀਖਣ

ਅਜੀਤ ਡੈਸਕ 26-07-2026

ਤਲਵੰਡੀ ਸਾਬੋ, 25 ਜੁਲਾਈ (ਰਵਜੋਤ ਸਿੰਘ ਰਾਹੀ)- ਸਿਵਲ ਸਰਜਨ ਬਠਿੰਡਾ ਡਾ.ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ ਤਲਵੰਡੀ ਸਾਬੋ ਡਾ. ਰਵੀਕਾਂਤ ਗੁਪਤਾ ਵਲੋਂ ਮਮਤਾ ਦਿਵਸ ਸਬੰਧੀ ਵੱੱਖ-ਵੱਖ ਸਬ-ਸੈਂਟਰਾਂ ਅਤੇ ਆਮ ਆਦਮੀ ਕਲੀਨਿਕਾਂ ਦਾ ਦੌਰਾ ਕੀਤਾ ਗਿਆ। ਜਾਣਕਾਰੀ ਅਨੁਸਾਰ ਸਬ-ਸੈਂਟਰ ਜੱਜਲ, ਸਬ-ਸੈਂਟਰ ਗਿਆਨਾ ਤੇ ਆਮ ਆਦਮੀ ਕਲੀਨਿਕ ਗਿਆਨਾ ਦੇ ਦੌਰੇ ਦੌਰਾਨ ਐਸ. ਐਮ.ਓ.ਡਾ. ਰਵੀਕਾਂਤ ਗੁਪਤਾ ਵਲੋਂ ਬੱੱਚਿਆਂ ਦੇ ਲਗਾਏ ਜਾ ਰਹੇ ਟੀਕਿਆਂ, ਸੈਂਟਰ ਦੇ ਰਜਿਸਟਰਾਂ ਅਤੇ ਰਿਕਾਰਡ ਦਾ ਵਿਸ਼ੇਸ਼ ਤੌਰ ’ਤੇ ਨਿਰੀਖਣ ਕੀਤਾ ਗਿਆ। ਉਨ੍ਹਾਂ ਸਟਾਫ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਲਈ ਕਿਹਾ। ਉਨ੍ਹਾਂ ਵਲੋਂ ਆਮ ਆਦਮੀ ਕਲੀਨਿਕ ਗਿਆਨਾ ਵਿਖੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਸਬੰਧੀ ਮੈਡੀਕਲ ਅਫਸਰ ਅਤੇ ਸਟਾਫ ਨਾਲ ਗੱਲਬਾਤ ਕਰਦੇ ਹੋਏ ਹਦਾਇਤ ਕੀਤੀ ਕਿ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਨਿਰੀਖਣ ਦੌਰਾਨ ਉਨ੍ਹਾਂ ਅੱਜ ਦੀ ਓ.ਪੀ.ਡੀ ਰਜਿਸਟਰ ਵਿੱਚੋਂ ਦਵਾਈ ਲੈ ਕੇ ਗਏ ਤਿੰਨ ਮਰੀਜ਼ਾਂ ਨਾਲ ਫੋਨ ’ਤੇ ਗੱਲ ਕਰਦੇ ਹੋਏ ਦਵਾਈਆਂ, ਡਾਕਟਰ ਵਲੋਂ ਉਨ੍ਹਾਂ ਦੇ ਕੀਤੇ ਇਲਾਜ ਬਾਬਤ ਪੱੁੱਛਿਆ ਗਿਆ ਤਾਂ ਤਿੰਨੋ ਹੀ ਮਰੀਜ਼ਾਂ ਵਲੋਂ ਦੱੱਸਿਆ ਗਿਆ ਕਿ ਉਨ੍ਹਾਂ ਦਾ ਵਧੀਆ ਇਲਾਜ ਹੋਇਆ ਹੈ ਤੇ ਸਾਰੀ ਦਵਾਈ ਆਮ ਆਦਮੀ ਕਲੀਨਿਕ ਦੇ ਅੰਦਰੋਂ ਹੀ ਦਿੱਤੀ ਗਈ ਹੈ। ਇਸ ਮੌਕੇ ਐਸ.ਐਮ.ਓ ਡਾ.ਰਵੀਕਾਂਤ ਗੁਪਤਾ ਵਲੋਂ ਪਿੰਡ ਮਲਕਾਣਾ ਵਿਖੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕ ਸਬੰਧੀ ਦੱਸਿਆ ਕਿ ਜਲਦ ਹੀ ਆਮ ਆਦਮੀ ਕਲੀਨਿਕ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ, ਜੋ ਕਿ ਪਹਿਲਾਂ ਤੋਂ ਚੱਲ ਰਹੇ ਐਸ.ਐਚ.ਸੀ. ਦੀ ਬਿਲਡਿੰਗ ਨੂੰ ਢਾਹ ਕਿ ਬਣਾਇਆ ਜਾਵੇਗਾ। ਉਨ੍ਹਾਂ ਮੌਕੇ ’ਤੇ ਪੀ.ਡਬਲਯੂ.ਡੀ. ਮਹਿਕਮੇ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਕਰਦੇ ਹੋਏ ਜਲਦੀ ਤੋਂ ਜਲਦੀ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਡਾ. ਰਮਨਦੀਪ ਕੌਰ ਮੈਡੀਕਲ ਅਫਸਰ, ਡਾ.ਸੁਖਪਾਲ ਸਿੰਘ ਮੈਡੀਕਲ ਅਫਸਰ, ਡਾ. ਮੋਹਿਤਾ ਫੈਸਿਲਟੀ ਮੈਨੇਜਰ, ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ ਮੌਜੂਦ ਸਨ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ‘ਆਊਟਸੋਰਸ’ ਮੁਲਾਜ਼ਮਾਂ ਦੀ ਲੁੱਟ-ਖਸੁੱਟ ਕੀਤੀ ਖ਼ਤਮ-ਚੀਮਾ ਅਗਲੀ ਖ਼ਬਰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਬਿਜਲੀ ਕਾਮੇ ਸੜਕਾਂ ’ਤੇ ਉਤਰੇ, ਰੋਸ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।