19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦੇ ਮਾਮਲੇ ’ਚੋਂ ਛੇ ਜਣੇ ਬਰੀ

ਬਠਿੰਡਾ, 18 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਨੇ ਇਕ 26 ਸਾਲ ਪੁਰਾਣੇ ਕੇਸ ਦਾ ਨਿਪਟਾਰਾ ਕਰਦਿਆਂ ਇਸ ਮੁਕੱਦਮੇ ’ਚ ਨਾਮਜ਼ਦ ਸਾਰੇ ਛੇ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ, ਜਦਕਿ ਕਿ ਮਾਮਲੇ ’ਚ ਨਾਮਜ਼ਦ ਇਕ ਵਿਅਕਤੀ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਵਲੋਂ ਸਾਲ 2020 ‘ਚ ਦਰਜ ਅਸਲਾ ਐਕਟ ਦੇ ਮੁਕੱਦਮੇ ’ਚ ਨਾਮਜ਼ਦ ਲੋੜੀਂਦੇ ਵੀਰਇੰਦਰ ਸਿੰਘ ਉਰਫ਼ ਨਿੰਬੂ ਵਾਸੀ ਭਾਗੀਵਾਂਦਰ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਫੱਲੜ ਵਿਚ ਉਸ ਦੇ ਇਕ ਰਿਸ਼ਤੇਦਾਰ ਦੇ ਘਰ ’ਚ ਛਾਪੇਮਾਰੀ ਕੀਤੀ ਗਈ ਸੀ ਪਰ ਇਸ ਦੌਰਾਨ ਘਰ ਦੇ ਮੈਂਬਰਾਂ ਵਲੋਂ ਪੁਲਿਸ ਦੀ ਡਿਊਟੀ ’ਚ ਵਿਘਣ ਪਾਉਂਦੇ ਹੋਏ ਉੱਕਤ ਵਿਅਕਤੀ ਨੂੰ ਧੱਕੇ ਨਾਲ ਪੁਲਿਸ ਦੀ ਹਿਰਾਸਤ ‘ਚੋਂ ਭਜਾ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਵਲੋਂ 23 ਜਨਵਰੀ 2020 ਨੂੰ ਧਾਰਾ 363, 186, 212, 216, 225 ਬੀ.

ਅਜੀਤ ਡੈਸਕ 19-08-2026
ਬਠਿੰਡਾ, 18 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਇਕ ਅਦਾਲਤ ਨੇ ਇਕ 26 ਸਾਲ ਪੁਰਾਣੇ ਕੇਸ ਦਾ ਨਿਪਟਾਰਾ ਕਰਦਿਆਂ ਇਸ ਮੁਕੱਦਮੇ ’ਚ ਨਾਮਜ਼ਦ ਸਾਰੇ ਛੇ ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ, ਜਦਕਿ ਕਿ ਮਾਮਲੇ ’ਚ ਨਾਮਜ਼ਦ ਇਕ ਵਿਅਕਤੀ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਵਲੋਂ ਸਾਲ 2020 ‘ਚ ਦਰਜ ਅਸਲਾ ਐਕਟ ਦੇ ਮੁਕੱਦਮੇ ’ਚ ਨਾਮਜ਼ਦ ਲੋੜੀਂਦੇ ਵੀਰਇੰਦਰ ਸਿੰਘ ਉਰਫ਼ ਨਿੰਬੂ ਵਾਸੀ ਭਾਗੀਵਾਂਦਰ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਫੱਲੜ ਵਿਚ ਉਸ ਦੇ ਇਕ ਰਿਸ਼ਤੇਦਾਰ ਦੇ ਘਰ ’ਚ ਛਾਪੇਮਾਰੀ ਕੀਤੀ ਗਈ ਸੀ ਪਰ ਇਸ ਦੌਰਾਨ ਘਰ ਦੇ ਮੈਂਬਰਾਂ ਵਲੋਂ ਪੁਲਿਸ ਦੀ ਡਿਊਟੀ ’ਚ ਵਿਘਣ ਪਾਉਂਦੇ ਹੋਏ ਉੱਕਤ ਵਿਅਕਤੀ ਨੂੰ ਧੱਕੇ ਨਾਲ ਪੁਲਿਸ ਦੀ ਹਿਰਾਸਤ ‘ਚੋਂ ਭਜਾ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਵਲੋਂ 23 ਜਨਵਰੀ 2020 ਨੂੰ ਧਾਰਾ 363, 186, 212, 216, 225 ਬੀ.ਆਈ.ਪੀ.ਸੀ. ਤਹਿਤ ਸਬੰਧਿਤ ਖੇਤਰ ਦੇ ਥਾਣਾ ਸੰਗਤ ਵਿਚ ਵੀਰਇੰਦਰ ਸਿੰਘ, ਰਜਿੰਦਰ ਸਿੰਘ, ਗੁਰਵਿੰਦਰ ਕੌਰ, ਜਗਸੀਰ ਸਿੰਘ, ਕੇਦੀਪ ਸਿੰਘ, ਹਰਜੀਤ ਕੌਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦਾ ਕੇਸ ਉਸ ਸਮੇਂ ਤੋਂ ਬਠਿੰਡਾ ਅਦਾਲਤ ਵਿਚ ਚੱਲ ਰਿਹਾ ਸੀ। ਬਠਿੰਡਾ ਦੀ ਜੇ.ਐਮ.ਆਈ.ਸੀ. ਅਦਾਲਤ ਨੇ ਹੁਣ ਇਸ ਕੇਸ ਦਾ ਨਿਪਟਾਰਾ ਕਰਦਿਆਂ ਬਚਾਅ ਪੱਖ ਦੇ ਵਕੀਲ ਸੰਜੀਵ ਗੁਪਤਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਤੇ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਉੱਕਤ ਸਾਰੇ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ।
ਪਿਛਲੀ ਖ਼ਬਰ -ਮਾਮਲਾ ਪਾਵਰਕਾਮ ’ਚ ਠੇਕਾ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਰੋਕਣ ਦਾ- ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਏਟਕ ਵਲ... ਅਗਲੀ ਖ਼ਬਰ ਡੀ.ਏ. ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।