13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਸ਼ਹਿਣਾ ਦੀ ਪਵਨਦੀਪ ਕੌਰ ਚੇਅਰਪਰਸਨ ਅਤੇ ਬਾਦਲ ਸਿੰਘ ਵਾਈਸ ਚੇਅਰਮੈਨ ਬਣੇ ਬਾਦਲ ਸਿੰਘ <br/>

ਅਜੀਤ ਡੈਸਕ 06-03-2026
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੀ ਚੇਅਰਪਰਸਨ ਅਤੇ ਵਾਇਸ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਆਯੂਸ਼ ਗੋਇਲ ਆਈ.ਏ.ਐਸ ਐਸ.ਡੀ.ਐਮ ਤਪਾ ਅਤੇ ਜਗਰਾਜ ਸਿੰਘ ਬੀ.ਡੀ.ਪੀ.ਓ ਸ਼ਹਿਣਾ ਦੀ ਹਾਜ਼ਰੀ ਵਿਚ ਕੀਤੀ ਗਈ | ਚੇਅਰਪਰਸਨ ਦੇ ਪਦ ਲਈ ਪਵਨਦੀਪ ਕੌਰ ਫ਼ਤਿਹਗੜ੍ਹ ਛੰਨਾ ਪਤਨੀ ਅਵਤਾਰ ਸਿੰਘ ਦਾ ਨਾਂਅ ਸੀਮਾ ਕੌਰ ਅਸਪਾਲ ਕਲਾਂ ਨੇ ਕੀਤਾ ਅਤੇ ਮਨਜੀਤ ਕੌਰ ਮੌੜ ਨਾਭਾ ਨੇ ਇਸ 'ਤੇ ਸਹਿਮਤੀ ਪ੍ਰਗਟ ਕੀਤੀ | ਵਾਇਸ ਚੇਅਰਮੈਨ ਦੇ ਪਦ ਲਈ ਬਾਦਲ ਸਿੰਘ ਦਰਾਜ ਦਾ ਨਾਂਅ ਤੇਜਿੰਦਰ ਸਿੰਘ ਢਿੱਲਵਾਂ ਨੇ ਨਾਂਅ ਪੇਸ਼ ਕੀਤਾ ਅਤੇ ਪ੍ਰਗਟ ਸਿੰਘ ਨੇ ਸਹਿਮਤੀ ਪ੍ਰਗਟ ਕੀਤੀ | ਇਸੇ ਤਰ੍ਹਾਂ ਹਰਜੀਤ ਸਿੰਘ ਉਗੋਕੇ, ਬੇਅੰਤ ਸਿੰਘ ਤਾਜੋਕੇ, ਗੋਰਾ ਸਿੰਘ ਜੰਗੀਆਣਾ, ਰਣਜੀਤ ਸਿੰਘ ਰਾਮਗੜ੍ਹ, ਲਵਦੀਪ ਸਿੰਘ ਭਗਤਪੁਰਾ, ਮਨਜੀਤ ਕੌਰ ਸੰਧੂ ਕਲਾਂ, ਪ੍ਰਗਟ ਸਿੰਘ ਰੂੜੇਕੇ ਕਲਾਂ, ਦਰਸ਼ਨਪਾਲ ਪੱਖੋ ਕਲਾਂ, ਕੁਲਦੀਪ ਕੌਰ ਕੁੱਬੇ, ਮਨਦੀਪ ਕੌਰ ਕਾਲੇਕੇ ਆਦਿ ਸੰਮਤੀ ਮੈਂਬਰ ਆਦਿ ਹਾਜ਼ਰ ਸਨ | ਸੰਮਤੀ ਮੈਂਬਰਾਂ ਤੋਂ ਇਲਾਵਾ ਤਰਸੇਮ ਸਿੰਘ ਕਾਹਨੇਕੇ ਚੇਅਰਮੈਨ, ਅੰਮਿ੍ਤ ਸਿੰਘ ਢਿੱਲਵਾਂ ਚੇਅਰਮੈਨ ਭਦੌੜ, ਥਾਣਾ ਮੁਖੀ ਰੈਨੂੰ ਪਰੋਚਾ, ਸਰਪੰਚ ਹਰਚਰਨ ਸਿੰਘ ਮਾਨ ਜੰਡਸਰ ਸੀਨੀਅਰ ਆਗੂ, ਹਰਦੀਪ ਸਿੰਘ ਹੈਰੀ ਧਾਲੀਵਾਲ, ਅਮਨਦੀਪ ਸਿੰਘ ਦਰਾਜ ਪੀ.ਏ, ਬੀਰਾ ਖ਼ਾਨ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ, ਜਦਕਿ ਰਾਜਵੀਰ ਕੌਰ ਘੁੰਨਸ, ਮਨਜੀਤ ਕੌਰ ਤਲਵੰਡੀ, ਗਗਨਦੀਪ ਕੌਰ ਸ਼ਹਿਣਾ, ਸੁਰਿੰਦਰ ਕੌਰ ਨੈਣੇਵਾਲ, ਕੁਲਵਿੰਦਰ ਦੀਪ ਕੌਰ ਮੱਝੂਕੇ, ਰਾਜਿੰਦਰ ਸਿੰਘ ਧੌਲਾ, ਸੁਖਦੀਪ ਕੌਰ ਪੰਧੇਰ, ਨਿਰਮਲ ਸਿੰਘ ਧੂਰਕੋਟ ਸੰਮਤੀ ਮੈਂਬਰ ਗੈਰ ਹਾਜ਼ਰ ਰਹੇ | ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਉਚੇਚੇ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਚੁਣੇ ਗਏ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਮਾਣ ਬਖ਼ਸ਼ਿਆ ਹੈ | ਜਿਸ ਲਈ ਪਿੰਡਾਂ ਦੇ ਵਿਕਾਸ ਕਾਰਜ ਕਰਨ ਲਈ ਯਤਨ ਤੇਜ਼ ਕੀਤੇ ਜਾਣ |

ਪਿਛਲੀ ਖ਼ਬਰ ਗਹਿਲ ਕਾਲਜ ਵਿਖੇ ਫੁੱਲ ਸਟੈਕ ਡਿਵੈਲਪਮੈਂਟ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਸ੍ਰੀ ਗੀਤਾ ਭਵਨ ਵਿਖੇ ਹੋਲੀ ਦਾ ਤਿਉਹਾਰ ਧੂਮਧਾਮ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।