13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਗੀਤਾ ਭਵਨ ਵਿਖੇ ਹੋਲੀ ਦਾ ਤਿਉਹਾਰ ਧੂਮਧਾਮ ਮਨਾਇਆ <br/>

ਅਜੀਤ ਡੈਸਕ 06-03-2026
ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਰੰਗਾਂ ਦਾ ਤਿਉਹਾਰ ਹੋਲੀ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ | ਇਹ ਤਿਉਹਾਰ ਜਿੱਥੇ ਮਨੁੱਖੀ ਹਿਰਦੇ ਵਿਚ ਖ਼ੁਸ਼ੀ ਦੇ ਰੰਗ ਭਰ ਦਿੰਦਾ ਹੈ ਉੱਥੇ ਸਾਡੇ ਆਪਸੀ ਝਗੜੇ, ਗੁੱਸੇ-ਗਿੱਲੇ ਭੁਲਾ ਕੇ, ਗਲੇ ਮਿਲਣ ਅਤੇ ਵਿੱਛੜਿਆਂ ਮਿਲਾਉਣ ਦਾ ਅਤੇ ਸਾਰਿਆਂ ਨੂੰ ਇਕਮਿਕ ਕਰਨ ਦਾ ਪ੍ਰੇਮ ਭਰਪੂਰ ਤਿਉਹਾਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਗੀਤਾ ਭਵਨ ਵਿਖੇ ਮਨਾਏ ਗਏ ਹੋਲੀ ਦੇ ਤਿਉਹਾਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਮੰਡਲ ਦੇ ਸਮੂਹ ਮੈਂਬਰਾਂ ਵਲੋਂ ਸਮੂਹ ਮੰਡੀ ਨਿਵਾਸੀਆਂ ਸਮੇਤ ਰਾਧਾ ਕਿ੍ਸ਼ਨ ਦੇ ਭਜਨਾਂ ਦਾ ਗੁਣਗਾਨ ਕਰਦਿਆਂ ਫੁੱਲਾਂ ਨਾਲ ਹੋਲੀ ਖੇਡੀ ਅਤੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਕ ਦੂਜੇ ਨੂੰ ਹੋਲੀ ਮੁਬਾਰਕਬਾਦ ਦਿੱਤੀ | ਇਸ ਮੌਕੇ ਮੰਡਲ ਦੇ ਪ੍ਰਧਾਨ ਰਜਿੰਦਰ ਕੁਮਾਰ ਰਿੰਕੂ ਮੌੜ, ਸੁਭਾਸ਼ ਕਾਂਸਲ, ਦੀਪੂ ਭੈਣੀ, ਭਾਰਤ ਭੂਸ਼ਨ, ਸ਼ਨੀ ਢਿਲਵਾਂ, ਲਵਲੀ ਕੁਮਾਰ, ਨਰਾਇਣ ਦਾਸ ਬਾਵਾ, ਪ੍ਰਵੀਨ ਸ਼ਾਂਤ, ਸੁਨੀਲ ਤਾਜੋ, ਅਸ਼ੋਕ ਗੋਇਲ, ਯੋਗੇਸ਼ ਕੁਮਾਰ, ਯੋਗੀ ਗਰਗ, ਬੀਰਬਲ ਆਲੀਕੇ, ਭੂਸ਼ਨ ਮਿੱਤਲ ਲਾਡੀ, ਰਵੀ ਮੌੜ, ਬੰਟੀ ਮੌੜ, ਕਿ੍ਸ਼ਨ ਕੁਮਾਰ, ਘੋਚਾ ਤਾਜੋ ਆਦਿ ਸਮੂਹ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਸ਼ਹਿਣਾ ਦੀ ਪਵਨਦੀਪ ਕੌਰ ਚੇਅਰਪਰਸਨ ਅਤੇ ਬਾਦਲ ਸਿੰਘ ਵਾਈਸ ਚੇਅਰਮੈਨ ਬਣੇ ਬਾਦਲ ਸਿੰਘ <br/> ਅਗਲੀ ਖ਼ਬਰ ਧਨੌਲਾ ਵਿਖੇ ਵਿਅਕਤੀ ਦੀ ਮਿ੍ਤਕ ਦੇਹ ਸ਼ੱਕੀ ਹਾਲਤ 'ਚ ਮਿਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।