13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਵਲੋਂ ਸ੍ਰੀ ਖਾਟੂ ਸ਼ਿਆਮ ਦੀ 17ਵੀਂ ਚੌਂਕੀ ਕਰਵਾਈ <br/>

ਅਜੀਤ ਡੈਸਕ 30-03-2026
ਤਪਾ ਮੰਡੀ, 29 ਮਾਰਚ (ਪ੍ਰਵੀਨ ਗਰਗ)-ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਸ੍ਰੀ ਖਾਟੂ ਸ਼ਿਆਮ ਦੀ 17ਵੀਂ ਚੌਂਕੀ ਖਾਟੂ ਸ਼ਿਆਮ ਮੰਦਰ ਦਰਾਜ਼ ਫਾਟਕ ਨਜ਼ਦੀਕ ਕਰਵਾਈ ਗਈ | ਸਮਾਗਮ ਮੌਕੇ ਪੰਡਿਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਪ੍ਰਦੀਪ ਮੌੜ ਤੇ ਰਵੀ ਮੌੜ ਤੋਂ ਸਮੇਤ ਪਰਿਵਾਰ ਅਦਾ ਕਰਵਾਈ | ਉਪਰੰਤ ਪ੍ਰਸਿੱਧ ਭਜਨ ਗਾਇਕਾ ਰਜਨੀ ਧੀਮਾਨ (ਪਟਿਆਲੇ ਵਾਲੇ) ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਚੌਂਕੀ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਸਮਾਜ ਸੇਵੀ ਪ੍ਰਦੀਪ ਮੌੜ ਅਤੇ ਰਵੀ ਮੌੜ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਚੌਂਕੀ ਮੌਕੇ ਲੰਗਰ ਦੀ ਸੇਵਾ ਵੀ ਮੌੜ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਅਰੁਣ ਗੋਇਲ, ਅਮਿੱਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਰਘੁਵੀਰ ਚੰਦ ਅਗਰਵਾਲ, ਅਸ਼ਵਨੀ ਬਹਾਵਲਪੁਰੀਆ, ਗੌਰਵ ਗਰਗ, ਹੈਪੀ ਗੋਇਲ, ਲਾਲ ਚੰਦ ਆਲੀਕੇ, ਭਿੰਦੀ ਮੌੜ, ਮੁਨੀਸ਼ ਬਹਾਵਲਪੁਰੀਆ, ਅਸ਼ੋਕ ਮਿੱਤਲ, ਹਰੀਸ਼ ਚੰਦਰ ਗੋਸ਼ਾ, ਹੀਰਾ ਲਾਲ ਕਾਲਾ ਘੁੰਨਸ, ਰਵਿੰਦਰ ਤਾਜੋ, ਬਾਲੀ ਮੌੜ, ਰਾਕੇਸ਼ ਗਰਗ, ਪੰਕਜ ਮਿੱਤਲ, ਕਿ੍ਸ਼ਨ ਗੋਇਲ, ਨੋਨੂੰ ਮੌੜ, ਵਿਵੇਕ ਕੌਸ਼ਲ, ਰਾਜੂ ਗੋਇਲ, ਉਮੇਸ਼ ਕੁਮਾਰ ਟਿੰਕੂ, ਐਡਵੋਕੇਟ ਦੀਪਕ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਰੋੜ, ਰਾਮ ਸਿੰਘ ਨਾਮਧਾਰੀ, ਸੰਦੀਪ ਕੁਮਾਰ ਰਿੰਕੂ, ਡਾਕਟਰ ਵਿੱਕੀ, ਰਿੰਕੂ ਮੌੜ, ਸੁਭਾਸ਼ ਕਾਂਸਲ, ਰਿੰਕੂ ਮੌੜ, ਸ਼ੁਭਮ ਮਿੱਤਲ, ਸ਼ੁਭਮ ਬਾਂਸਲ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਮਾਂ ਦੁਰਗਾ ਕਲੱਬ ਵਲੋਂ 7ਵਾਂ ਵਿਸਾਲ ਭਗਵਤੀ ਜਾਗਰਣ ਕਰਵਾਇਆ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ 'ਬੋਲ ਨਾ ਉੱਚਾ ਬੋਲ' ਅਤੇ 'ਇਸ਼ਕ ਦੇ ਵਣਜਾਰੇ' ਪੁਸਤਕਾਂ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।