ਹੰਡਿਆਇਆ, 29 ਮਾਰਚ (ਗੁਰਜੀਤ ਸਿੰਘ ਖੱੁਡੀ)-ਸ੍ਰੀ ਮਾਂ ਦੁਰਗਾ ਕਲੱਬ ਧਨੌਲਾ ਖ਼ੁਰਦ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 7ਵਾਂ ਵਿਸਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮੱੁਖ ਮਹਿਮਾਨ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਅਜੇ ਨਿਸ਼ਾਨ ਐਂਡ ਕੀਰਤੀ ਪਾਰਟੀ ਬਰਨਾਲਾ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ ਅਤੇ ਥਾਨੇਸ਼ਵਰ ਐਂਡ ਗੁਰਨੀ ਆਰਟ ਗਰੱੁਪ ਧਨੌਲਾ ਖ਼ੁਰਦ ਵਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਪ੍ਰਬੰਧਕਾਂ ਵਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੀਰਥ ਸਿੰਘ, ਮਿੰਟੂ ਸਿੰਘ, ਤੇਜੀ ਸਿੰਘ, ਜੱਗ ਸਿੰਘ, ਮਨਿੰਦਰ ਸਿੰਘ, ਗੁਰਨੀ ਸਿੰਘ, ਪ੍ਰਦੀਪ ਸਿੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ |