ਤਪਾ ਮੰਡੀ, 29 ਮਾਰਚ (ਵਿਜੇ ਸ਼ਰਮਾ)-ਨਗਰ ਕੌਂਸਲ ਦੇ ਵਾਰਡ ਨੰ: 14 ਦੀ ਆਵਾ ਬਸਤੀ ਵਿਖੇ ਹੋਏ ਸਮਾਗਮ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਰ ਸ਼ਾਮ ਤੱਕ ਲੋਕਾਂ ਦਾ ਇਕੱਠ ਅਤੇ ਉਨ੍ਹਾਂ ਦਾ ਜਜ਼ਬਾ ਸਾਡੇ ਕੀਤੇ ਕੰਮਾਂ 'ਤੇ ਮੋਹਰ ਲਗਾਉਂਦਾ ਹੈ | ਇਹੀ ਸਾਡੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਹੈ | 'ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ' ਪ੍ਰੋਗਰਾਮ ਤਹਿਤ ਦੇਰ ਸ਼ਾਮ ਵੀ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਲੋਕਾਂ ਦਾ ਭਰੋਸਾ ਸਰਕਾਰ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ | ਇਸ ਮੌਕੇ ਸੜਕ ਨਿਰਮਾਣ, ਸਿੱਖਿਆ, ਰੋਜ਼ਗਾਰ ਅਤੇ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਵਰਗੇ ਅਹਿਮ ਮੁੱਦਿਆਂ 'ਤੇ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਗਈ | ਨੌਜਵਾਨਾਂ ਲਈ ਖੇਡ ਮੈਦਾਨਾਂ ਦੇ ਵਿਕਾਸ ਅਤੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਲੋਕਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਦੇ ਹੱਲ ਲਈ ਪੂਰਾ ਭਰੋਸਾ ਦਿਵਾਇਆ ਗਿਆ | ਤੁਹਾਡਾ ਪਿਆਰ, ਭਰੋਸਾ ਅਤੇ ਸਾਥ ਸਾਨੂੰ ਹੋਰ ਵੱਡੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ | ਇਸ ਮੌਕੇ ਵਾਰਡ 14 ਦੇ ਇੰਚਾਰਜ ਜਸਵੀਰ ਜੱਸੀ ਪੁਰਬਾ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਗੁਰਤੇਜ ਦਰਾਕਾ, ਗੋਲਡੀ ਸਿੱਧੂ, ਬੁੱਧ ਰਾਮ ਕਾਲਾ ਸਾਬਕਾ ਕੌਂਸਲਰ, ਜੱਸੀ ਬਾਸੀ, ਬਲਜੀਤ ਸਿੰਘ ਬਾਸੀ ਸਰਕਲ ਪ੍ਰਧਾਨ, ਸੰਦੀਪ ਸੀ.ਏ., ਮਨਜੀਤ ਸ਼ਰਮਾ, ਮਨਦੀਪ ਸ਼ਰਮਾ, ਸ਼ਿੰਦਰ ਸਿੰਘ, ਦਵਿੰਦਰ ਸਿੱਧੂ, ਮਨਪ੍ਰੀਤ ਪੁਰਬਾ, ਹਰਜੀਤ ਪੁਰਬਾ, ਰਾਜੂ ਚੰਚਲ, ਬਲਵੰਤ ਰਾਏ, ਸੋਹਣ ਮਾਨ, ਵਿੱਕੀ ਮਹਿਰਾ, ਬੇਅੰਤ ਮਹਿਰਾ, ਦਰਸ਼ਨ ਸਿੰਘ, ਗੁਰਦਰਸ਼ਨ ਸਿੰਘ, ਸਿਕੰਦਰ ਸਿੰਘ, ਗੁਰਜੰਟ ਸਿੰਘ, ਬਿੰਦਰ ਸਿੰਘ, ਗੁਰਦਾਸ ਸਿੰਘ, ਕਾਲਾ ਸਿੰਘ, ਹਰਮੇਸ਼ ਮੇਸ਼ੀ ਅਤੇ ਵਾਰਡ ਨੰਬਰ 14 ਦੇ ਨਿਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ |