ਬਰਨਾਲਾ, 11 ਮਈ (ਰਾਜ ਪਨੇਸਰ)-ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਣ ਵਾਲੇ ਨਾਮਾਲੂਮ ਵਿਅਕਤੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗਿਆਨ ਸਿੰਘ ਨੇ ਦੱਸਿਆ ਕਿ ਪੀੜਤ ਨਾਬਾਲਗ ਲੜਕੀ ਦੀ ਮਾਤਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੀ ਨਾਬਾਲਗ ਲੜਕੀ ਬੀਤੀ ਦਿਨੀਂ ਬਿਨਾਂ ਦੱਸੇ ਕਿਧਰੇ ਚਲੀ ਗਈ | ਜਿਸ ਦੀ ਉਨ੍ਹਾਂ ਆਪਣੇ ਤੌਰ 'ਤੇ ਬਹੁਤ ਭਾਲ ਕੀਤੀ ਪਰ ਕੁੱਝ ਪਤਾ ਨਹੀਂ ਲੱਗਿਆ, ਫਿਰ ਪਤਾ ਲੱਗਿਆ ਕੋਈ ਨਾਮਾਲੂਮ ਵਿਅਕਤੀ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਵਰਗ਼ਲਾ ਕੇ ਲੈ ਗਿਆ ਹੈ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |