13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਆਈ. ਏ. ਐੱਸ. ਕਰ ਕੇ ਮਾਂ-ਬਾਪ ਦਾ ਨਾਂਅ ਰੌਸ਼ਨ ਕਰਨਾ ਚਾਹੁੰਦੀ ਹਾਂ-ਅੰਜਲੀ

ਅਜੀਤ ਡੈਸਕ 12-05-2026
ਧਨੌਲਾ, 11 ਮਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਸ਼੍ਰੇਣੀ ਦੇ ਆਏ ਨਤੀਜੇ ਵਿਚੋਂ ਸਕੂਲ ਆਫ਼ ਐਮੀਨੈਂਸ ਬਰਨਾਲਾ ਦੀ ਵਿਦਿਆਰਥਣ ਅੰਜਲੀ ਪੁੱਤਰੀ ਰਾਜਪਾਲ ਸਿੰਘ ਨਿਵਾਸੀ ਧਨੌਲਾ ਨੇ 633 ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ ਦਾ ਪਤਾ ਲੱਗਦੇ ਸਾਰੇ ਹੀ ਇਲਾਕਾ ਭਰ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ | ਅੰਜਲੀ ਦੀ ਦਾਦੀ ਮਹਿੰਦਰ ਪਾਲ ਕੌਰ ਨੇ ਅਤੇ ਮਾਤਾ ਕਿਰਨਦੀਪ ਕੌਰ ਨੇ ਅੰਜਲੀ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਗੱਲਬਾਤ ਕਰਦਿਆਂ ਅੰਜਲੀ ਨੇ ਆਖਿਆ ਕਿ ਮੰਮਾ-ਪਾਪਾ ਦਾ ਪਿਆਰ ਅਤੇ ਪਿ੍ੰਸੀਪਲ ਹਰੀਸ਼ ਬਾਂਸਲ ਅਤੇ ਇੰਚਾਰਜ ਮੈਡਮ ਸੀਮਾ ਬਾਂਸਲ ਦੀ ਸਖ਼ਤ ਮਿਹਨਤ ਉਸ ਨੰੂ ਇਸ ਮੁਕਾਮ ਤੱਕ ਲੈ ਆਈ | ਅੰਜਲੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਖ਼ਤ ਮਿਹਨਤ ਕਰੇਗੀ ਅਤੇ ਆਈ.ਏ.ਐਸ. ਕਰ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੇਗੀ | ਅੰਜਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਕੂਲ ਆਫ਼ ਐਮੀਨੈਂਸ ਵਿਚ ਆਧੁਨਿਕ ਸਹੂਲਤਾਂ ਨਾਲੋਂ ਕਿਤੇ ਵੱਧ ਸਹੂਲਤਾਂ ਉਪਲਬਧ ਕਰਵਾ ਕੇ ਮਿਹਨਤਕਸ਼ ਬੱਚਿਆਂ ਲਈ ਰਸਤਾ ਪੱਧਰਾ ਕੀਤਾ ਗਿਆ ਹੈ | ਅੰਜਲੀ ਦੇ ਪਿਤਾ ਰਾਜਪਾਲ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਡੀ.ਟੀ.ਐਫ. ਵਲੋਂ ਵਜ਼ੀਫ਼ਾ ਪ੍ਰੀਖਿਆ ਕਰਵਾਈ ਗਈ ਸੀ ਜਿਸ ਵਿਚ ਜ਼ਿਲ੍ਹੇ ਵਿਚੋਂ ਉਹ ਫ਼ਸਟ ਆਈ ਸੀ ਅਤੇ ਉਸ ਨੂੰ ਤਰਕਸ਼ੀਲ ਭਵਨ ਵਿਖੇ ਸਨਮਾਨਿਤ ਵੀ ਕੀਤਾ ਗਿਆ ਸੀ | ਗੱਲਬਾਤ ਦੌਰਾਨ ਉਸ ਨੇ ਆਖਿਆ ਕਿ ਉਹ ਕੁੱਝ ਕਰ ਦਿਖਾਉਣ ਦਾ ਜਜ਼ਬਾ ਰੱਖਦੀ ਹੈ | ਖ਼ਾਸ ਕਰ ਕੇ ਉਸ ਨੇ ਕਿਹਾ ਕਿ ਸਕੂਲ ਪੱਧਰ ਤੋਂ ਹੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਦੀ ਗੁੜ੍ਹਤੀ ਦੇ ਕੇ ਉਨ੍ਹਾਂ ਨੂੰ ਅੱਗੇ ਤੋਰਿਆ ਜਾਂਦਾ ਹੈ | ਪ੍ਰੰਤੂ ਕੁੱਝ ਖ਼ੁਦਗ਼ਰਜ਼ ਲੋਕ ਚੰਗੇ ਮੁਕਾਮ ਤੇ ਅੱਪੜ ਕੇ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ ਤੇ ਆਸ ਨਾਲ ਕਤਾਰਾਂ 'ਚ ਖੜੇ ਲੋਕ ਗ਼ੁਰਬਤ ਨਾਲ ਦੋ ਚਾਰ ਹੁੰਦੇ ਰਹਿੰਦੇ ਹਨ | ਉਸ ਨੇ ਕਿਹਾ ਕਿ ਉਹ ਅਜਿਹਾ ਕਤਈ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਮਾਪਿਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਿੱਖਿਆ ਪ੍ਰਤੀ ਆਰੰਭੇ ਉਪਰਾਲੇ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਵੀ ਕੀਤੀ ਗਈ |

ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ, ਬਰਨਾਲਾ 'ਚ ਕੱਢਿਆ ਰੋਸ ਮਾਰਚ <br/> ਅਗਲੀ ਖ਼ਬਰ ਨਗਰ ਨਿਗਮ/ਨਗਰ ਕੌਂਸਲ ਚੋਣਾਂ : ਨਵੇਂ ਬਣੇ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਵਿਚ ਹਨ ਕੁੱਲ 89500 ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।