ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਨਗਰ ਨਿਗਮਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ ਅਤੇ 26 ਮਈ ਨੂੰ ਵੋਟਾਂ ਪੈਣਗੀਆਂ | ਨਵੰਬਰ 2025 ਵਿਚ ਪੰਜਾਬ ਸਰਕਾਰ ਵਲੋਂ ਸ਼ਹਿਰ ਬਰਨਾਲਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਵਿਚ ਅਪ੍ਰਗੇਡ ਕਰ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਸ਼ਹਿਰ ਦੇ 31 ਵਾਰਡਾਂ ਤੋਂ ਵੱਧ ਕੇ ਨਗਰ ਨਿਗਮ ਦੇ ਹੁਣ 50 ਵਾਰਡ ਹੋ ਗਏ ਹਨ | ਵਾਰਡਾਂ ਦੀ ਨਵੀਂ ਹੱਦਬੰਦੀ ਸਬੰਧੀ ਵੀ ਪੰਜਾਬ ਸਰਕਾਰ ਵਲੋਂ 31 ਦਸੰਬਰ 2025 ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ | ਵਾਰਡਾਂ ਦੀ ਹੱਦਬੰਦੀ ਤੋਂ ਬਾਅਦ 50 ਵਾਰਡਾਂ ਦੀਆਂ ਬਣਾਈਆਂ ਗਈਆਂ ਵੋਟਰ ਸੂਚੀਆਂ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਆਪਣੀ ਵੈਬਸਾਈਟ ਉੱਪਰ ਪਾ ਦਿੱਤੀ ਗਈ ਹੈ ਅਤੇ ਉਸ ਤੋਂ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਹੁਣ ਸ਼ਹਿਰ ਬਰਨਾਲਾ ਦੇ 50 ਵਾਰਡਾਂ ਦੀਆਂ ਕੁੱਲ ਵੋਟਾਂ 89500 ਹਨ | ਜਿਨ੍ਹਾਂ ਵਿਚੋਂ ਪੁਰਸ਼ ਵੋਟਰ 46708 ਅਤੇ ਮਹਿਲਾ ਵੋਟਰ 42792 ਹਨ | ਜੇਕਰ ਵਾਰਡ ਵਾਈਜ਼ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਵਾਰਡ ਨੰ: 1 ਵਿਚ 1626, ਵਾਰਡ ਨੰ: 2 ਵਿਚ 1872, ਵਾਰਡ ਨੰ: 3 ਵਿਚ 1631, ਵਾਰਡ ਨੰ: 4 ਵਿਚ 1674, ਵਾਰਡ ਨੰ: 5 ਵਿਚ 1953, ਵਾਰਡ ਨੰ: 6 ਵਿਚ 1555, ਵਾਰਡ ਨੰ: 7 ਵਿਚ 1477, ਵਾਰਡ ਨੰ: 8 ਵਿਚ 2043, ਵਾਰਡ ਨੰ: 9 ਵਿਚ 2016, ਵਾਰਡ ਨੰ: 10 ਵਿਚ 1743, ਵਾਰਡ ਨੰ: 11 ਵਿਚ 1838, ਵਾਰਡ ਨੰ: 12 ਵਿਚ 1378, ਵਾਰਡ ਨੰ: 13 ਵਿਚ 1060, ਵਾਰਡ ਨੰ: 14 ਵਿਚ 1875, ਵਾਰਡ ਨੰ: 15 ਵਿਚ 1666, ਵਾਰਡ ਨੰ: 16 ਵਿਚ 1077, ਵਾਰਡ ਨੰ: 17 ਵਿਚ 1938, ਵਾਰਡ ਨੰ: 18 ਵਿਚ 1748, ਵਾਰਡ ਨੰ: 19 ਵਿਚ 1217, ਵਾਰਡ ਨੰ: 20 ਵਿਚ 2747, ਵਾਰਡ ਨੰ: 21 ਵਿਚ 1073, ਵਾਰਡ ਨੰ: 22 ਵਿਚ 2335, ਵਾਰਡ ਨੰ: 23 ਵਿਚ 1595, ਵਾਰਡ ਨੰ: 24 ਵਿਚ 1205, ਵਾਰਡ ਨੰ: 25 ਵਿਚ 1992, ਵਾਰਡ ਨੰ: 26 ਵਿਚ 2345, ਵਾਰਡ ਨੰ: 27 ਵਿਚ 2181, ਵਾਰਡ ਨੰ: 28 ਵਿਚ 1668, ਵਾਰਡ ਨੰ: 29 ਵਿਚ 2849, ਵਾਰਡ ਨੰ: 30 ਵਿਚ 2382, ਵਾਰਡ ਨੰ: 31 ਵਿਚ 2887, ਵਾਰਡ ਨੰ: 32 ਵਿਚ 1942, ਵਾਰਡ ਨੰ: 33 ਵਿਚ 1244, ਵਾਰਡ ਨੰ: 34 ਵਿਚ 1995, ਵਾਰਡ ਨੰ: 35 ਵਿਚ 2469, ਵਾਰਡ ਨੰ: 36 ਵਿਚ 2235, ਵਾਰਡ ਨੰ: 37 ਵਿਚ 2074, ਵਾਰਡ ਨੰ: 38 ਵਿਚ 1977, ਵਾਰਡ ਨੰ: 39 ਵਿਚ 1225, ਵਾਰਡ ਨੰ: 40 ਵਿਚ 1777, ਵਾਰਡ ਨੰ: 41 ਵਿਚ 1901, ਵਾਰਡ ਨੰ: 42 ਵਿਚ 1323, ਵਾਰਡ ਨੰ: 43 ਵਿਚ 1204, ਵਾਰਡ ਨੰ: 44 ਵਿਚ 1676, ਵਾਰਡ ਨੰ: 45 ਵਿਚ 1484, ਵਾਰਡ ਨੰ: 46 ਵਿਚ 2099, ਵਾਰਡ ਨੰ: 47 ਵਿਚ 1520, ਵਾਰਡ ਨੰ: 48 ਵਿਚ 1687, ਵਾਰਡ ਨੰ: 49 ਵਿਚ 1378 ਅਤੇ ਵਾਰਡ ਨੰ: 50 ਵਿਚ 1361 ਵੋਟਾਂ ਹਨ | ਚੋਣ ਕਮਿਸ਼ਨ ਨਗਰ ਨਿਗਮ ਦੇ 50 ਵਾਰਡਾਂ ਲਈ 100 ਪੋਿਲੰਗ ਬੂਥ ਬਣਾਏ ਗਏ ਹਨ |