28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਿੱਖਿਆਦਾਇਕ ਸਚਾਈਆਂ

ਅਜੀਤ ਡੈਸਕ 06-06-2026

* ਮਹਿਮਾਨ ਤੋਂ ਬੂਹਾ ਭੇੜਨ ਵਾਲਿਆਂ ਤੋਂ ਰੱਬ ਬੂਹਾ ਭੇੜਦਾ ਹੈ।
* ਆਪਣੇ ਜਿਗਰ ਦਾ ਟੋਟਾ ਮੌਤ ਹਵਾਲੇ ਕਰਨਾ, ਸਿਦਕ ਦਾ ਸਿਰਾ ਹੈ।
* ਬਿਪਤਾ ਵਿਚ ਫਸੇ ਹੋਏ ਬੰਦੇ 'ਤੇ ਵਾਰ ਕਰਨਾ, ਸੂਰਮਗਤੀ ਨਹੀਂ ਹੈ।
* ਸੱਚ ਨੂੰ ਅੱਗੇ ਆਉਣ ਲਈ ਸਹਾਰੇ ਦੀ ਲੋੜ ਨਹੀਂ ਹੁੰਦੀ।
* ਵਿਆਹ ਸਮੇਂ ਧੀ-ਪੁੱਤ ਦੀ ਸਹਿਮਤੀ ਲੈਣਾ, ਸੁੱਖ ਨੂੰ ਸੰਦੇਸ਼ ਹੈ।
* ਦਿਲ ਉੱਡਦਾ ਪੰਛੀ ਹੈ, ਕਿਸ ਡਾਲੀ 'ਤੇ ਬੈਠ ਜਾਵੇ, ਕੋਈ ਪਤਾ ਨਹੀਂ।
* ਮਨ ਦਾ ਲਗਾਅ ਹੁਨਰ ਨੂੰ ਕਲਾਵੇ ਵਿਚ ਲੈ ਲੈਂਦਾ ਹੈ।
* ਬੱਚੇ ਦੀ ਤੋਤਲੀ ਜ਼ੁਬਾਨ ਵੀ, ਕਈ ਵਾਰੀ ਮਸਲੇ ਦਾ ਹੱਲ ਕੱਢ ਦਿੰਦੀ ਹੈ।
* ਹਮੇਸ਼ਾ ਆਪਣੇ-ਆਪ ਨੂੰ ਸਮਝਦਾਰ ਸਮਝਣਾ ਸਮਝਦਾਰੀ ਨਹੀਂ।
* ਇਹ ਜ਼ਰੂਰੀ ਨਹੀਂ ਕਿ ਧਾਰਮਿਕ ਸਥਾਨਾਂ 'ਤੇ ਰਹਿਣ ਵਾਲੇ ਧਰਮਾਂ ਨਾਲ ਜੁੜੇ ਹੁੰਦੇ ਹਨ।
* ਚੰਗੇ ਮਾੜੇ ਕਰਮ ਕਿਸਮਤ ਦੇ ਖੇਤ ਦੀਆਂ ਦੋ ਫਸਲਾਂ ਹਨ।
* ਘਰ ਨੂੰ ਸਵਰਗ ਜਾਂ ਨਰਕ ਬੰਦਾ ਆਪ ਬਣਾਉਂਦਾ ਹੈ।
* ਭੋਲੇ ਮਨੁੱਖ ਰੱਬ ਦਾ ਰੂਪ ਹੁੰਦੇ ਹਨ।
* ਭਾਣਾ ਮੰਨਣ ਵਾਲੇ ਲੋਕ ਪਛਤਾਉਂਦੇ ਨਹੀਂ।
* ਹਰ ਚੀਜ਼ ਖੋਹੀ ਜਾ ਸਕਦੀ ਹੈ, ਪਰ ਕਿਸਮਤ ਨਹੀਂ।
* ਵਡਿਆਈ ਜੱਗ ਦਿੰਦਾ ਹੈ ਨਾ ਕਿ ਆਪਣੀ ਜ਼ੁਬਾਨ।
* ਬੱਚੇ, ਵਿਹੜਿਆਂ ਦਾ ਸ਼ਿੰਗਾਰ ਹੁੰਦੇ ਹਨ।
* ਗੁੱਸਾ ਗੁੱਸੇ ਨੂੰ ਅੱਗ ਤੇ ਹਲੀਮੀ ਪਾਣੀ ਬਣਾ ਦਿੰਦੀ ਹੈ।
* ਗੁਰਬਾਣੀ 'ਤੇ ਅਮਲ, ਭਵਸਾਗਰ ਦਾ ਪਾਰ ਉਤਾਰਾ ਹੈ।
* ਬਚਪਨ ਨੂੰ ਹਰੇ ਬਾਂਸ ਵਾਂਗਰ ਜਿਧਰ ਮਰਜ਼ੀ ਮੋੜਿਆ ਜਾ ਸਕਦਾ ਹੈ।

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)।
ਮੋਬਾਈਲ : 98783-25301

ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਢੌਰਾ ਇਲਾਕੇ ਦੇ ਵਿਕਾਸ ਕਾਰਜਾਂ ਲਈ 5 ਕਰੋੜ ਦੇ ਵਿਸ਼ੇਸ਼ ਫੰਡ ਦਾ ਐਲਾਨ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।