ਸਵਾਲ : 591. 'ਇਕ ਚਾਦਰ ਮੈਲੀ ਸੀ' ਕਿਤਾਬ ਕਿਸ ਨੇ ਲਿਖੀ ਸੀ? 592. ਅੰਗਰੇਜ਼ੀ ਕਿਤਾਬ 'ਟਰੇਨ ਟੂ ਪਾਕਿਸਤਾਨ' ਦਾ ਲੇਖਕ ਕੌਣ ਹੈ? 593. 'ਪੰਗਾ ਲੇਖਕ' ਸਲਮਾਨ ਰਸ਼ਦੀ ਦਾ ਪੁਸ਼ਤੈਨੀ ਘਰ ਕਿੱਥੇ ਹੈ? 594. 'ਅੰਗਰੇਜ਼ਾਂ ਦੀ ਗਰਮੀਆਂ' ਦੀ ਰਾਜਧਾਨੀ ਸਾਂਝੇ ਪੰਜਾਬ ਦਾ ਕਿਹੜਾ ਸ਼ਹਿਰ ਸੀ? 595. ੧੨੩ ਕਿਹੜੀ 'ਲਿੱਪੀ' ਨਾਲ ਸੰਬੰਧਿਤ ਅੰਕ ਹਨ? 596. 123 ਅੰਕ ਕਿਹੜੀ 'ਜ਼ੁਬਾਨ' ਨਾਲ ਤੁਅੱਲਕ ਰੱਖਦੇ ਨੇ?
597. ੧੨੩ ਅੰਕ 'ਅੰਗਰੇਜ਼ੀ' ਦੇ ਹਨ ਜਾਂ ਕਿਸੇ ਹੋਰ ਜ਼ੁਬਾਨ ਦੇ?
598. 'ਰਾਣੀ ਸੁੰਦਰਾਂ' ਕਿਹੜੇ ਕਿੱਸੇ ਦੀ ਪਾਤਰ ਹੈ?
599. ਪੁਰਾਤਨ ਸਾਹਿਤ ਵਿਚ 'ਫਰਾਊਨ' ਬਾਦਸ਼ਾਹ ਕਿਹੜੇ ਦੇਸ਼ ਦਾ ਮੰਨਿਆ ਜਾਂਦਾ ਹੈ?
600. 'ਸਾਕਿਆ ਮੁਨੀ' ਕਿਹੜੇ ਮਹਾਂਪੁਰਸ਼ ਨੂੰ ਕਿਹਾ ਜਾਂਦਾ ਹੈ?
ਜਵਾਬ : 591. ਸ. ਰਾਜਿੰਦਰ ਸਿੰਘ ਬੇਦੀ। 592. ਸ. ਖੁਸ਼ਵੰਤ ਸਿੰਘ।
593. ਸ਼ਿਮਲਾ ਹਿਮਾਚਲ ਪ੍ਰਦੇਸ਼। 594. ਸ਼ਿਮਲਾ। 595. ਗੁਰਮੁਖੀ। 596. ਨਾਂਅ ਅਰਬੀ, ਮੂਲ-ਅਰੈਬਿਕ ਹੈ ਪਰ ਵਰਤੋਂ ਅੰਗਰੇਜ਼ੀ ਅਤੇ ਯੂਰਪੀ ਜ਼ੁਬਾਨਾਂ ਲਈ ਤੇ ਹੁਣ ਦੁਨੀਆ ਭਰ 'ਚ। 597. ਅੰਗਰੇਜ਼ੀ ਦੇ ਨਹੀਂ ਹਿੰਦੀ ਜਾਂ ਦੇਵਨਾਗਰੀ ਦੇ। 598. ਪੂਰਨ ਭਗਤ। 599. ਮਿਸਰ। 600. ਭਗਵਾਨ ਬੁੱਧ ਨੂੰ।
-ਮੋਬਾ : +1-647-403-1299