25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦਿਸ਼ਾ ਪਟਾਨੀ-ਆਪਣਾ ਘਰ ਵਸਾ ਰਹੀ ਹੈ...

ਅਜੀਤ ਡੈਸਕ 20-05-2026

ਤਾਮਿਲ ਫ਼ਿਲਮ ਸੰਸਾਰ ਵਿਚ ਦਿਸ਼ਾ ਪਟਾਨੀ ਨੇ ਫ਼ਿਲਮ 'ਕੰਗੂਵਾ' ਨਾਲ ਪੈਰ ਰੱਖ ਲਏ ਹਨ ਤੇ ਤਾਮਿਲ ਸਟਾਰ ਸੂਰੀਆ ਦੀ ਮੰਨੀਏ ਤਾਂ ਦਿਸ਼ਾ ਪਟਾਨੀ ਤਾਮਿਲ ਸਿਨੇਮਾ ਦੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਸਕਦੀ ਹੈ। ਸੋਸ਼ਲ ਮੀਡੀਆ ਦੀ ਪ੍ਰੇਮਣ ਦਿਸ਼ਾ ਆਪਣੇ ਪ੍ਰਸੰਸਕਾਂ ਨਾਲ ਆਪਣੀ ਯਾਤਰਾ ਤੇ ਫੈਸ਼ਨ ਬਾਰੇ ਗੱਲਾਂ ਕਰਦੀ ਰਹਿੰਦੀ ਹੈ। ਉਧਰ ਦਿਸ਼ਾ ਪਟਾਨੀ ਨੂੰ ਹੁਣ ਘਰ ਉਜਾੜਨ ਵਾਲੀ ਸਹੇਲੀ ਇਕ ਫ਼ਿਲਮ ਪੋਰਟਲ ਨੇ ਆਖ ਦਿੱਤਾ ਹੈ। ਦਰਅਸਲ ਜੈਪੁਰ 'ਚ ਮੌਨੀ ਰਾਏ ਹਰ ਕਦਮ ਦਿਸ਼ਾ ਦੀ ਸਲਾਹ ਨਾਲ ਪੁੱਟ ਰਹੀ ਹੈ ਤੇ ਇਹ ਗੱਲ ਮੌਨੀ ਦੇ ਦੋਸਤ ਸੂਰਜ ਨਾਂਬੀਆਰ ਨੂੰ ਚੰਗੀ ਨਹੀਂ ਲੱਗੀ। ਉਸ ਨੇ ਅੱਕ ਕੇ ਇਥੋਂ ਤੱਕ ਆਖਿਆ ਹੈ ਕਿ ਅਸੀਂ ਦੋਵਾਂ ਨੇ ਬਾਥਰੂਮ ਜਾਣਾ ਹੈ ਤੇ ਕੀ ਉਸ ਲਈ ਵੀ ਆਗਿਆ ਦਿਸ਼ਾ ਪਟਾਨੀ ਹੀ ਦੇਵੇਗੀ? ਸਿੱਧੀ ਤੇ ਸਪੱਸ਼ਟ ਪਹੁੰਚ ਇਹ ਹੈ ਕਿ ਮੌਨੀ ਰਾਏ ਤੇ ਸੂਰਜ ਦਾ ਰਿਸ਼ਤਾ ਟੁੱਟਣ ਕਿਨਾਰੇ ਦਿਸ਼ਾ ਕਾਰਨ ਪਹੁੰਚ ਚੁੱਕਾ ਹੈ। ਦਿਸ਼ਾ ਪਟਾਨੀ ਹਮੇਸ਼ਾ ਪ੍ਰਿਅੰਕਾ ਚੋਪੜਾ ਨੂੰ ਸਾਹਮਣੇ ਰੱਖ ਕੇ ਆਪਣੇ ਜੀਵਨ ਦੀ ਗੱਡੀ ਚਲਾ ਰਹੀ ਹੈ ਤੇ ਸ਼ਾਇਦ ਇਸੇ ਲਈ ਹੀ ਰਾਘਵ ਚੱਢਾ ਦੀ ਹਮਾਇਤ 'ਚ ਦਿਸ਼ਾ ਨੇ ਬਿਆਨ ਦਿੱਤੇ ਸਨ। ਹਾਲਾਂਕਿ ਇਹ ਰਾਜਨੀਤੀ ਦਿਸ਼ਾ ਦਾ ਖੇਤਰ ਨਹੀਂ ਹੈ। ਚਾਕਲੇਟ ਦੇ ਵਿਗਿਆਪਨ ਨੇ ਦਿਸ਼ਾ ਨੂੰ ਦੌਲਤ ਤੇ ਸ਼ੋਹਰਤ ਦੋਵਾਂ ਚੀਜ਼ਾਂ ਨਾਲ ਨਿਵਾਜਿਆ ਹੈ। ਇਧਰ ਨਵੀਂ ਖ਼ਬਰ ਇਹ ਹੈ ਜਿਹੜੀ ਤਕਰੀਬਨ ਹੁਣੇ-ਹੁਣੇ ਹੀ ਪਹੁੰਚੀ ਹੈ ਕਿ ਦਿਸ਼ਾ ਪਟਾਨੀ ਪੰਜਾਬੀ ਗਾਇਕ ਤਲਵਿੰਦਰ ਸਿੰਘ ਦੇ ਪਿਆਰ 'ਚ ਗ੍ਰਿਫ਼ਤਾਰ ਹੋ ਚੁੱਕੀ ਹੈ ਤੇ ਦਿਸ਼ਾ ਉਸ ਦੇ ਵਧੀਆ ਵੀਡੀਓਜ਼ ਆਪਣੇ ਜਾਣਕਾਰ ਚੋਟੀ ਦੇ ਫ਼ਿਲਮੀ ਡਾਇਰੈਕਟਰ ਲੋਕਾਂ ਤੋਂ ਕਰਵਾ ਰਹੀ ਹੈ। ਤਲਵਿੰਦਰ ਸਿੰਘ ਉਮਰ 'ਚ ਇਸ ਤੋਂ ਪੰਜ ਸਾਲ ਛੋਟਾ ਹੈ, ਪਰ ਇਸ਼ਕ ਨਾ ਪੁੱਛੇ ਜਾਤ ਤੇ ਨਾ ਉਮਰ ਦੇਖੇ। ਤਲਵਿੰਦਰ ਸਿੰਘ ਹਾਈ-ਫਾਈ ਗਾਇਕ ਆਪਣਾ ਚਿਹਰਾ ਅਕਸਰ ਪੇਂਟ ਨਾਲ ਢਕ ਕੇ ਰੱਖਦੇ ਹਨ, ਪਰ ਲੋਕਾਂ ਨੇ ਦਿਸ਼ਾ ਨਾਲ ਉਸ ਦੀ ਫੋਟੋ ਨੈੱਟ 'ਤੇ ਪਾ ਦਿੱਤੀ ਤਾਂ ਤਲਵਿੰਦਰ ਸਿੰਘ ਨੇ ਹੈਰਾਨ ਪ੍ਰੇਸ਼ਾਨ ਹੋ ਕੇ ਕਿਹਾ ਕਿ ਸਿਰਫ਼ ਵਿਊਜ਼ ਪ੍ਰਾਪਤ ਕਰਨ ਲਈ ਪੰਜ ਹਜ਼ਾਰ 'ਚ ਕਿਸੇ ਨੇ ਤਲਵਿੰਦਰ ਤੇ ਦਿਸ਼ਾ ਦੀ ਤਸਵੀਰ ਵੇਚੀ ਤੇ ਪੰਜਾਹ ਹਜ਼ਾਰ ਕਮਾ ਕੇ ਉਹ ਤਾਂ ਖ਼ੁਸ਼ ਹੋਊ, ਪਰ ਤਲਵਿੰਦਰ ਸਿੰਘ ਨੂੰ ਤਾਂ ਉਸ ਦੇ ਬਣ ਰਹੇ ਕਰੀਅਰ 'ਚ ਬਦਨਾਮੀ ਤੋਂ ਸਿਵਾ ਕੀ ਮਿਲਿਆ? 'ਅਵਾਰਾਪਨ-2' ਤੇ 'ਓ ਰੋਮੀਓ' ਫ਼ਿਲਮਾਂ ਕਰ ਰਹੀ ਦਿਸ਼ਾ ਪਟਾਨੀ ਤਾਂ ਤਲਵਿੰਦਰ ਸਿੰਘ ਦੇ ਪ੍ਰੋਗਰਾਮਾਂ 'ਚ ਵੀ ਜਾ ਰਹੀ ਹੈ। ਫਿਰ ਇਸ ਨੂੰ ਉਹ 'ਦੋਸਤੀ' ਕਿਵੇਂ ਆਖ ਸਕਦੀ ਹੈ? ਟਾਈਗਰ ਸ਼ਰਾਫ਼ ਨਾਲ ਨੇੜਤਾ ਸਮਾਪਤ ਤਾਂ ਦਿਸ਼ਾ ਦੇ ਦਿਲ ਨੂੰ ਰਾਹਤ ਤਲਵਿੰਦਰ ਸਿੰਘ ਦੇ ਰੂਪ ਵਿਚ ਮਿਲੀ ਹੈ ਤੇ ਅੰਦਰੋਂ ਦਿਸ਼ਾ ਬਹੁਤ ਖ਼ੁਸ਼ ਹੈ, ਸੱਚਮੁੱਚ ਬਹੁਤ ਖ਼ੁਸ਼ ਹੈ।

-ਸੁਖਜੀਤ ਕੌਰ

ਪਿਛਲੀ ਖ਼ਬਰ ਓ.ਟੀ.ਟੀ. ਦਾ ਸੁਪਰ ਸਟਾਰ ਹੈ ਅਮਿਤ ਸਿਆਲ ਅਗਲੀ ਖ਼ਬਰ ਪਾਲੀਵੁੱਡ 'ਚ ਪ੍ਰਭਾਵੀ ਦਸਤਕ ਦੇਣ ਜਾ ਰਹੀ ਹੈ-ਜੋਤ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।