25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਓ.ਟੀ.ਟੀ. ਦਾ ਸੁਪਰ ਸਟਾਰ ਹੈ ਅਮਿਤ ਸਿਆਲ

ਅਜੀਤ ਡੈਸਕ 20-05-2026

1 ਜੁਲਾਈ, 1975 ਨੂੰ ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਵਿਚ ਇਕ ਪੰਜਾਬੀ ਪਰਿਵਾਰ ਵਿਚ ਪੈਦਾ ਹੋਏ ਐਕਟਰ ਅਮਿਤ ਸਿਆਲ ਹੁਣ ਤੱਕ ਅਨੇਕ ਹਿੰਦੀ ਫ਼ਿਲਮਾਂ ਅਤੇ ਓ.ਟੀ.ਟੀ. ਸੀਰੀਜ਼ ਵਿਚ ਨਜ਼ਰ ਆ ਚੁੱਕੇ ਹਨ। ਅਮਿਤ ਦੀ ਸਭ ਤੋਂ ਪਹਿਲਾਂ ਰਿਲੀਜ਼ ਹੋਣ ਵਾਲੀ ਫ਼ਿਲਮ 'ਹੋਮ ਐਂਡ ਏ ਲਿਟਿਲ ਸ਼ੁਗਰ' ਸੀ, ਜਿਸ ਵਿਚ ਉਸ ਨੇ ਕਾਫ਼ੀ ਛੋਟਾ ਕਿਰਦਾਰ ਨਿਭਾਇਆ ਸੀ।
ਅਮਿਤ ਸਿਆਲ ਥੀਏਟਰ ਦੇ ਨਾਲ ਹੀ ਨਾਲ 'ਲਵ ਸੈਕਸ ਔਰ ਧੋਖਾ' (2010) ਅਤੇ 'ਚਾਰਲੀ ਕੇ ਚੱਕਰ ਮੇਂ' (2015) ਵਰਗੀਆਂ ਫ਼ਿਲਮਾਂ ਵਿਚ ਛੋਟੇ-ਛੋਟੇ ਕਿਰਦਾਰ ਕਰਦੇ ਰਹੇ।
ਅਜੈ ਦੇਵਗਨ ਦੀ ਫ਼ਿਲਮ 'ਰੇਡ' ਵਿਚ ਅਮਿਤ ਨੂੰ ਪਹਿਲੀ ਵਾਰ ਲਲਨ ਸੁਧੀਰ ਦੇ ਕਿਰਦਾਰ ਵਿਚ ਪਛਾਣ ਮਿਲੀ। ਇਸ ਤੋਂ ਬਾਅਦ 'ਕੇਸਰੀ ਚੈਪਟਰ-2', 'ਰੇਡ-2' ਅਤੇ 'ਰਾਹੂ ਕੇਤੂ' ਵਰਗੀਆਂ ਫ਼ਿਲਮਾਂ ਵਿਚ ਉਸ ਨੂੰ ਉਮੀਦ ਤੋਂ ਵੱਡੇ ਅਤੇ ਦਮਦਾਰ ਕਿਰਦਾਰ ਮਿਲਣ ਲੱਗੇ।
ਫ਼ਿਲਮਾਂ ਤੋਂ ਜ਼ਿਆਦਾ ਕਾਮਯਾਬੀ ਅਮਿਤ ਨੂੰ ਓ.ਟੀ.ਟੀ. 'ਤੇ ਮਿਲੀ। ਵੈੱਬ ਸੀਰੀਜ਼ 'ਇਨਸਾਈਡ ਏਜ਼' ਤੋਂ ਉਹ ਓ.ਟੀ.ਟੀ. ਵਿਚ ਆਇਆ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਦੇਵੇਂਦਰ ਮਿਸ਼ਰਾ ਦੇ ਕਿਰਦਾਰ ਵਿਚ ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। 'ਇਨਸਾਈਡ ਏਜ਼' ਤੋਂ ਬਾਅਦ ਅਮਿਤ ਨੇ ਫਿਰ ਕਦੀ ਮੁੜ ਕੇ ਨਹੀਂ ਦੇਖਿਆ। ਵੈੱਬ ਸੀਰੀਜ਼ 'ਮਿਰਜ਼ਾਪੁਰ' ਵਿਚ ਰਾਮ ਸ਼ਰਨ ਮੌਰਿਆ 'ਜਾਮਤਾਰਾ-ਸਬਕਾ ਨੰਬਰ ਆਏਗਾ' ਵਿਚ ਬ੍ਰਿਜੇਸ਼ ਭਾਨ 'ਮਹਾਰਾਨੀ' ਵਿਚ ਨਵੀਨ ਕੁਮਾਰ, 'ਕਾਠਮਾਂਡੂ ਕੁਨੈਕਸ਼ਨ' ਵਿਚ ਸਮਰੱਥ ਕੌਸ਼ਿਕ ਅਤੇ 'ਇੰਸਪੈਕਟਰ ਅਵਿਨਾਸ਼' ਵਿਚ ਅਜ਼ੀਮੁਦਦੀਨ ਗੁਲਾਮ ਸ਼ੇਖ ਦੇ ਸ਼ਾਨਦਾਰ ਕਿਰਦਾਰ ਨਿਭਾਏ।
ਅਮਿਤ ਸਿਆਲ ਫ਼ਿਲਮ ਸਨਅਤ ਦੇ ਸ਼ਾਨਦਾਰ ਐਕਟਰ ਤਾਂ ਹਨ ਹੀ ਪਰ ਅੱਜ ਉਸ ਦਾ ਨਾਂਅ ਓ.ਟੀ.ਟੀ. ਦੇ ਸੁਪਰ ਸਟਾਰਾਂ ਦੀ ਸੂਚੀ ਵਿਚ ਵੀ ਸ਼ਾਮਿਲ ਹੈ।

ਪਿਛਲੀ ਖ਼ਬਰ ਏਕਤਾ ਕਪੂਰ ਦਾ ਹੁਨਰ-ਖੋਜ ਪ੍ਰੋਗਰਾਮ 'ਹੁਨਰ' ਅਗਲੀ ਖ਼ਬਰ ਦਿਸ਼ਾ ਪਟਾਨੀ-ਆਪਣਾ ਘਰ ਵਸਾ ਰਹੀ ਹੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।