25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਏਕਤਾ ਕਪੂਰ ਦਾ ਹੁਨਰ-ਖੋਜ ਪ੍ਰੋਗਰਾਮ 'ਹੁਨਰ'

ਅਜੀਤ ਡੈਸਕ 20-05-2026

ਏਕਤਾ ਕਪੂਰ ਦੇ 'ਬਾਲਾਜੀ ਟੈਲੀਫ਼ਿਲਮਜ਼' ਨੇ ਹਾਲ ਹੀ ਵਿਚ 'ਹੁਨਰ' ਨਾਂਅ ਨਾਲ ਇਕ ਨਵੀਂ ਟੈਲੇਂਟ ਮੈਨੇਜਮੈਂਟ ਕੰਪਨੀ ਦੀ ਸ਼ੁਰੂਆਤ ਕੀਤੀ ਹੈ ਜੋ ਕਲਾਕਾਰਾਂ ਦੀ ਕਲਾ ਨੂੰ ਨਿਖਾਰਨ ਅਤੇ ਇੰਟਰਟੇਨਮੈਂਟ ਇੰਡਸਟਰੀ ਵਿਚ ਕਹਾਣੀ ਕਹਿਣ ਤੇ ਪੇਸ਼ਕਾਰੀ ਕਰਨ ਦੇ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੈ।
'ਹੁਨਰ' ਦਾ ਮਕਸਦ ਬਾਲੀਵੁੱਡ ਅਤੇ ਭਾਰਤੀ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਅਤੇ ਕ੍ਰੀਏਟਰਜ਼ ਨੂੰ ਇਕੱਠੇ ਲਿਆਉਣਾ ਹੈ। ਇਹ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਪਲੇਟਫਾਰਮ ਦੇਵੇਗਾ ਜੋ ਨਾ ਸਿਰਫ਼ ਉਨ੍ਹਾਂ ਦੀ ਕਲਾਕਾਰੀ ਵਾਧੇ ਵਿਚ ਮਦਦ ਕਰੇਗਾ ਸਗੋਂ ਉਨ੍ਹਾਂ ਨੂੰ ਚੰਗੇ ਮੌਕੇ ਦਿਵਾਉਣ ਵਿਚ ਵੀ ਮਦਦ ਕਰੇਗਾ।
ਇਸ ਤੋਂ ਪਹਿਲਾਂ ਸਾਲ 2012 ਵਿਚ ਏਕਤਾ ਕਪੂਰ ਆਪਣੇ ਪ੍ਰੋਡਕਸ਼ਨ ਹਾਊਸ ਬਾਲਾਜੀ ਟੈਲੀਫ਼ਿਲਮਜ਼ ਰਾਹੀਂ ਇਕ ਮੀਡੀਆ ਟ੍ਰੇਨਿੰਗ ਸਕੂਲ 'ਇੰਸਟੀਚਿਊਟ ਆਫ਼ ਕ੍ਰੀਏਟਿਵ ਐਕਸੀਲੈਂਸੀ' ਦੀ ਸ਼ੁਰੂਆਤ ਕਰ ਚੁੱਕੀ ਹੈ।
ਹਾਲ ਹੀ ਵਿਚ ਏਕਤਾ ਕਪੂਰ ਨੇ ਬਾਲਾਜੀ ਟੈਲੀਫ਼ਿਲਮਜ਼ ਅਤੇ ਐਲਿਪਸਿਸ ਇੰਟਰਟੇਨਮੈਂਟ ਨੇ ਮਿਲ ਕੇ ਕਾਫ਼ੀ ਵੱਡੇ ਪੱਧਰ 'ਤੇ ਅੱਤਵਾਦੀ ਹਮਲਿਆਂ ਦੀਆਂ ਅਸਲੀ ਘਟਨਾਵਾਂ 'ਤੇ ਆਧਾਰਿਤ ਰਾਜਨੀਤਕ ਥ੍ਰਿਲਰ ਫ਼ਿਲਮ 'ਦ ਟੈਰਰ ਰਿਪੋਰਟ' ਬਣਾਉਣ ਦਾ ਐਲਾਨ ਕੀਤਾ ਹੈ।
ਇਸ ਫ਼ਿਲਮ ਜ਼ਰੀਏ ਸਰਹੱਦ 'ਤੇ ਅੱਤਵਾਦ ਅਤੇ ਉਸ ਨਾਲ ਨਿਪਟਣ ਲਈ ਭਾਰਤ ਦੀ ਰਣਨੀਤੀ ਨੂੰ ਵਿਸਥਾਰ ਨਾਲ ਦਿਖਾਇਆ ਜਾਵੇਗਾ। ਫ਼ਿਲਮ ਦਾ ਨਿਰਦੇਸ਼ਨ 'ਸ਼ੇਰਸ਼ਾਹ' ਵਰਗੀ ਚਰਚਿਤ ਫ਼ਿਲਮ ਜ਼ਰੀਏ ਰਾਸ਼ਟਰੀ ਪੱਧਰ 'ਤੇ ਪਛਾਣ ਬਣਾ ਚੁੱਕੇ ਵਿਸ਼ਣੂ ਵਰਧਣ ਕਰਨਗੇ। ਇਸ ਨੂੰ 'ਦ ਸਾਬਰਮਤੀ ਰਿਪੋਰਟ' ਦੀ ਅਗਲੀ ਕੜੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਪਿਛਲੀ ਖ਼ਬਰ ਧਰਮਿੰਦਰ ਦੇ ਇਕ ਗਾਣੇ ਨੇ ਖ਼ਤਮ ਕਰ ਦਿੱਤਾ ਸੀ ਰਾਜੇਸ਼ ਖੰਨਾ ਦਾ ਸੁਪਰ ਸਟਾਰਡਮ! ਅਗਲੀ ਖ਼ਬਰ ਓ.ਟੀ.ਟੀ. ਦਾ ਸੁਪਰ ਸਟਾਰ ਹੈ ਅਮਿਤ ਸਿਆਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।