03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

—ਨਿਸ਼ਾਨੇਬਾਜ਼ੀ ਵਿਸ਼ਵ ਕੱਪ— ਈਸ਼ਾ ਸਿੰਘ ਨੇ ਜਿੱਤਿਆ ਸੋਨ ਤਗਮਾ, ਮਨੂ ਭਾਕਰ ਨੇ ਕਾਂਸੀ

ਅਜੀਤ ਡੈਸਕ 28-07-2026

ਹਾਂਗਜ਼ੂ, 27 ਜੁਲਾਈ (ਏਜੰਸੀ)–ਹਾਂਗਜ਼ੂ ’ਚ ਚੱਲ ਰਹੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਹੈ। ਸੋਮਵਾਰ ਨੂੰ ਭਾਰਤ ਦੀ ਈਸ਼ਾ ਸਿੰਘ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਦੋਂ ਕਿ ਤਜਰਬੇਕਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਾਂਸੀ ਦਾ ਤਗਮਾ ਜਿੱਤਿਆ। ਵਿਸ਼ਵ ਰਿਕਾਰਡ ਧਾਰਕ ਈਸ਼ਾ ਸਿੰਘ ਨੇ ਸ਼ੁਰੂਆਤ ਤੋਂ ਹੀ ਫਾਈਨਲ ’ਚ ਦਬਦਬਾ ਬਣਾਇਆ। ਉਸਨੇ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ, 50 ਸ਼ਾਟਾਂ ਵਿੱਚ 40 ਅੰਕ ਬਣਾ ਕੇ ਸੋਨ ਤਗਮਾ ਜਿੱਤਿਆ। ਈਸ਼ਾ ਸਿੰਘ ਨੇ ਮੇਜ਼ਬਾਨ ਚੀਨ ਦੀ ਯੂਯੂ ਝਾਂਗ ਨੂੰ ਤਿੰਨ ਅੰਕਾਂ ਨਾਲ ਹਰਾ ਦਿੱਤਾ। ਝਾਂਗ ਨੇ 37 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਦੂਜੇ ਪਾਸੇ, 2 ਵਾਰ ਦੀ ਓਲੰਪਿਕ ਤਗਮਾ ਜੇਤੂ ਮਨੂ ਭਾਕਰ ਨੇ ਵੀ ਸ਼ਾਨਦਾਰ ਖੇਡ ਦਿਖਾਈ। ਉਸਦਾ ਸਾਹਮਣਾ ਕਾਂਸੀ ਤਗਮੇ ਦੇ ਮੈਚ ’ਚ ਉੱਤਰੀ ਕੋਰੀਆ ਦੀ ਹਯੋਨ ਗਯੋਂਗ ਪਾਕ ਨਾਲ ਹੋਇਆ। ਇਕ ਨਜ਼ਦੀਕੀ ਮੁਕਾਬਲਾ ਹੋਇਆ ਤੇ ਮਨੂ ਭਾਕਰ ਨੇ ਅੰਤ ’ਚ ਡਬਲ ਸ਼ੂਟ-ਆਫ ’ਚ ਕਾਂਸੀ ਦਾ ਤਗਮਾ ਜਿੱਤਿਆ।

ਪਿਛਲੀ ਖ਼ਬਰ ਦੁਬਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਰਾਜਕੋਟ ਵਿਖੇ ਹੰਗਾਮੀ ਹਾਲਤ ’ਚ ਉਤਾਰੀ ਅਗਲੀ ਖ਼ਬਰ ਲਾਠੀਚਾਰਜ ਦੇ ਵਿਰੋਧ ’ਚ ਬਸਪਾ ਵਲੋਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।