15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੋਹਿਨੂਰ ਟਿੱਪਣੀ 'ਤੇ ਨਿਊਯਾਰਕ ਦੇ ਮੇਅਰ ਦੀ ਹੋ ਰਹੀ ਆਲੋਚਨਾ

ਅਜੀਤ ਡੈਸਕ 02-05-2026


ਨਿਊਯਾਰਕ, 1 ਮਈ (ਪੀ.ਟੀ.ਆਈ.)-ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੂੰ ਰਾਜਾ ਚਾਰਲਸ ਤੀਜੇ ਦਾ 'ਰੁੱਖਾ' ਸਵਾਗਤ ਕਰਨ ਤੇ ਕੋਹਿਨੂਰ ਹੀਰੇ ਦੀ ਵਾਪਸੀ ਦੀ ਅਪੀਲ ਕਰਦੇ ਹੋਏ 'ਬਸਤੀਵਾਦ ਦੇ ਮੁੱਦੇ ਨੂੰ ਪਾਸੇ ਰੱਖਣ 'ਚ ਅਸਫਲ' ਰਹਿਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੈਨਹਟਨ 'ਚ 9/11 ਮੈਮੋਰੀਅਲ 'ਤੇ ਰਾਜਾ ਚਾਰਲਸ ਤੀਜੇ ਤੇ ਰਾਣੀ ਕੈਮਿਲਾ ਨਾਲ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ, ਮਮਦਾਨੀ ਨੇ ਕਿਹਾ ਸੀ ਕਿ ਉਹ ਬਿ੍ਟਿਸ਼ ਰਾਜਾ ਨੂੰ ਕੋਹਿਨੂਰ ਹੀਰਾ (ਭਾਰਤ) ਵਾਪਸ ਕਰਨ ਲਈ ਕਹਿਣਗੇ | 'ਦ ਨਿਊਯਾਰਕ ਪੋਸਟ' ਦੇ ਸੰਪਾਦਕੀ ਬੋਰਡ ਨੇ ਮਮਦਾਨੀ ਦੇ ਰਾਜਾ ਚਾਰਲਸ ਦੇ 'ਰੁੱਖੇ' ਸਵਾਗਤ ਦੀ ਨਿੰਦਾ ਕੀਤੀ | ਕਿਹਾ ਗਿਆ ਕਿ ਜ਼ੋਹਰਾਨ ਮਮਦਾਨੀ ਇੰਗਲੈਂਡ ਦੇ ਰਾਜਾ ਦਾ ਸਹੀ ਢੰਗ ਨਾਲ ਸਵਾਗਤ ਕਰਨ 'ਚ ਅਸਫਲ ਰਹੇ |

ਪਿਛਲੀ ਖ਼ਬਰ ਅਮਰੀਕਾ 'ਚ ਭਾਰਤੀ ਵਿਦਿਆਰਥੀ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਜ਼ਖ਼ਮੀ ਮਾਵੀ ਦੇ ਬਦਲ ਵਜੋਂ ਹੈਦਰਾਬਾਦ ਟੀਮ 'ਚ ਅੰਬਰੀਸ਼ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।