11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਨਾਟੋ ਦਾ ਯੂਕਰੇਨ ਲਈ 70 ਅਰਬ ਯੂਰੋ ਦਾ ਇਤਿਹਾਸਕ ਐਲਾਨ

ਅਜੀਤ ਡੈਸਕ 10-07-2026
ਨਿਊਯਾਰਕ, 9 ਜੁਲਾਈ (ਰਾਜੂ ਸਹਿਬਾਜ਼ਪੁਰਾ )-ਰੂਸ-ਯੂਕਰੇਨ ਜੰਗ ਦੇ ਪੰਜਵੇਂ ਸਾਲ ਦੌਰਾਨ ਨਾਟੋ ਸਿਖਰ ਸੰਮੇਲਨ ਨੇ ਦੁਨੀਆ ਦੀ ਨਜ਼ਰ ਆਪਣੇ ਵੱਲ ਖਿੱਚ ਲਈ। ਸੰਮੇਲਨ ਦੌਰਾਨ ਨਾਟੋ ਦੇ 32 ਮੈਂਬਰ ਦੇਸ਼ਾਂ ਨੇ ਯੂਕਰੇਨ ਦੀ ਰੱਖਿਆ ਸਮਰੱਥਾ ਮਜ਼ਬੂਤ ਕਰਨ ਲਈ ਸਾਲ 2026 ਲਈ 70 ਅਰਬ ਯੂਰੋ (ਕਰੀਬ 80 ਅਰਬ ਡਾਲਰ) ਦੀ ਫੌਜੀ ਸਹਾਇਤਾ, ਹਥਿਆਰ, ਸਿਖਲਾਈ ਅਤੇ ਰੱਖਿਆ ਸਾਜ਼ੋ-ਸਾਮਾਨ ਦੇਣ ਦਾ ਐਲਾਨ ਕੀਤਾ। ਨਾਲ ਹੀ 2027 ਵਿਚ ਵੀ ਘੱਟੋ-ਘੱਟ ਇਸੇ ਪੱਧਰ ਦੀ ਸਹਾਇਤਾ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ। ਸੰਮੇਲਨ ਦੀ ਸਭ ਤੋਂ ਮਹੱਤਵਪੂਰਨ ਘਟਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਮੁਲਾਕਾਤ ਰਹੀ। ਇਸ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਯੂਕਰੇਨ ਨੂੰ ਪੈਟ੍ਰਿਯਟ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੇ ਉਤਪਾਦਨ ਲਈ ਲਾਇਸੈਂਸ ਅਤੇ ਤਕਨੀਕੀ ਸਹਾਇਤਾ ਦੇਵੇਗਾ, ਤਾਂ ਜੋ ਭਵਿੱਖ ਵਿਚ ਯੂਕਰੇਨ ਇਹ ਪ੍ਰਣਾਲੀ ਆਪਣੇ ਦੇਸ਼ ਵਿੱਚ ਹੀ ਤਿਆਰ ਕਰ ਸਕੇ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਕੋਲ ਇਸ ਵੇਲੇ ਪੈਟ੍ਰਿਯਟ ਇੰਟਰਸੈਪਟਰ ਮਿਜ਼ਾਈਲਾਂ ਦੀ ਗਿਣਤੀ ਸੀਮਿਤ ਹੈ ਅਤੇ ਉਨ੍ਹਾਂ ਦੀ ਲੋੜ ਅਮਰੀਕਾ ਦੀ ਆਪਣੀ ਸੁਰੱਖਿਆ ਲਈ ਵੀ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਲਈ ਇਸ ਵੇਲੇ ਸਭ ਤੋਂ ਵੱਡੀ ਲੋੜ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਰੂਸ ਵੱਲੋਂ ਲਗਾਤਾਰ ਹੋ ਰਹੇ ਬੈਲਿਸਟਿਕ ਮਿਜ਼ਾਈਲ ਅਤੇ ਡਰੋਨ ਹਮਲਿਆਂ ਕਾਰਨ ਪੈਟ੍ਰਿਯਟ ਇੰਟਰਸੈਪਟਰਾਂ ਦੀ ਘਾਟ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਅਮਰੀਕਾ ਅਤੇ ਨਾਟੋ ਦੇਸ਼ਾਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ। ਨਾਟੋ ਨੇ ਆਪਣੇ ਸਾਂਝੇ ਐਲਾਨ ਵਿਚ ਦੁਹਰਾਇਆ ਕਿ ਉਹ ਯੂਕਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੰਬੇ ਸਮੇਂ ਤੱਕ ਸਹਾਇਤਾ ਜਾਰੀ ਰੱਖੇਗਾ।
ਪਿਛਲੀ ਖ਼ਬਰ ਜੀ ਖਾਨ 11 ਨੂੰ ਐਡੀਲੇਡ ’ਚ ਲਗਾਉਣਗੇ ਸੰਗੀਤਕ ਮਹਿਫ਼ਲ ਅਗਲੀ ਖ਼ਬਰ ਅਡਾਨੀ ਕੇਸ ’ਚ ਅਮਰੀਕਾ ਅੰਦਰ ਵੱਡਾ ਵਿਵਾਦ ਅਮਰੀਕੀ ਨਿਆਂ ਵਿਭਾਗ ਨੇ ਦੋਸ਼ ਹਟਾਉਣ ਦੇ ਫੈਸਲੇ ਦਾ ਬਚਾਅ ਕੀਤਾ, ਸੈਨੇਟਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।