04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਗੁਰਦੁਆਰਾ ਸੁੱਖ ਸਾਗਰ ਸਾਹਿਬ 'ਚ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜਾਰੀ <br/>

ਅਜੀਤ ਡੈਸਕ 11-04-2026
ਭੁਲੱਥ, 10 ਅਪ੍ਰੈਲ (ਮੇਹਰ ਚੰਦ ਸਿੱਧੂ)-ਗੁਰਦੁਆਰਾ ਸੁੱਖ ਸਾਗਰ ਸਾਹਿਬ ਭੋਗਪੁਰ ਰੋਡ ਭੁਲੱਥ ਵਿਖੇ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ ਤੇ ਅੱਜ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ 12 ਅਪ੍ਰੈਲ ਨੂੰ ਪੈਣਗੇ | ਇਹ ਪ੍ਰਗਟਾਵਾ ਕਰਦਿਆਂ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਦੱਸਿਆ ਕਿ 12 ਅਪ੍ਰੈਲ ਨੂੰ ਮਹਾਨ ਕੀਰਤਨੀ ਜਥਾ ਭਾਈ ਨਵਜੀਤ ਸਿੰਘ ਸਵੇਰੇ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਣਗੇ | ਉਨ੍ਹਾਂ ਦੱਸਿਆ ਕਿ ਲਗਾਤਾਰ ਸੰਗਤਾਂ ਵਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਸਾਖੀ ਦਾ ਪਵਿੱਤਰ ਤਿਉਹਾਰ ਖ਼ਾਲਸਾ ਸਿਰਜਣਾ ਦਿਵਸ ਵਜੋਂ 14 ਅਪ੍ਰੈਲ ਨੂੰ ਗੁਰਦੁਆਰਾ ਸੁੱਖ ਸਾਗਰ ਸਾਹਿਬ ਬੇਰੀਆਂ ਵਾਲਾ ਰਾਜਪੁਰ ਵਿਖੇ ਮਨਾਇਆ ਜਾਵੇਗਾ | ਇਸ ਮੌਕੇ ਰਾਗੀ ਢਾਡੀ ਜਥੇ ਭਾਈ ਮਹਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੁਖ ਸਾਗਰ ਸਾਹਿਬ, ਭਾਈ ਗਰਜਾ ਸਿੰਘ ਮਾਣਕਪੁਰ ਸ਼ਰੀਫ ਢਾਡੀ ਜਥਾ, ਗਿਆਨੀ ਸਰੂਪ ਸਿੰਘ ਕਡਿਆਣਾ ਢਾਡੀ ਜਥਾ, ਭਾਈ ਸੰਦੀਪ ਸਿੰਘ ਮਕਸੂਦਪੁਰ ਵਾਲੇ, ਭਾਈ ਜਸਵਿੰਦਰ ਸਿੰਘ ਦਰਦੀ ਮੰਜੀ ਸਾਹਿਬ ਵਾਲੇ, ਭਾਈ ਪਰਮਿੰਦਰ ਸਿੰਘ ਸਗਰਾਂਵਾਲੀ, ਭਾਈ ਪ੍ਰਭਵਿੰਦਰ ਸਿੰਘ ਰਿਆੜ ਹਜ਼ੂਰੀ ਰਾਗੀ ਬਾਬਾ ਬਕਾਲਾ, ਭਾਈ ਇੰਦਰ ਸਿੰਘ ਬਾਬਾ ਬਕਾਲਾ ਵਾਲੇ, ਭਾਈ ਅਮਰਦੀਪ ਸਿੰਘ ਬਾਬਾ ਬਕਾਲਾ ਵਾਲੇ, ਭਾਈ ਆਤਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਵਜੀਤ ਸਿੰਘ ਢੁੱਡੀ ਕੇ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ | ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਸਤਵੰਤ ਸਿੰਘ ਕੇਬੀ, ਮਾਸਟਰ ਸਰਵਨ ਸਿੰਘ ਧਾਮੀ, ਮਾਸਟਰ ਬੀਰ ਸਿੰਘ ਸਿੱਧੂ, ਸਾਬੀ ਚੀਮਾ ਰਾਜਪੁਰ ਤੇ ਅਜੀਤ ਸਿੰਘ ਘੁੰਮਣ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਕਰਵਾਈ ਮਾਡਲ ਯੂਨਾਈਟਿਡ ਨੇਸ਼ਨਜ਼ 'ਤੇ ਆਧਾਰਿਤ ਵਰਕਸ਼ਾਪ ਅਗਲੀ ਖ਼ਬਰ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਨਿਰੰਤਰ ਚੱਲ ਰਹੇ-ਹਾਜੀਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।