04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਕਾਲ ਗਲੈਕਸੀ ਕਾਨਵੈਂਟ ਸਕੂਲ 'ਚ ਕਰਵਾਈ ਮਾਡਲ ਯੂਨਾਈਟਿਡ ਨੇਸ਼ਨਜ਼ 'ਤੇ ਆਧਾਰਿਤ ਵਰਕਸ਼ਾਪ

ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਵਿਚ ਕਰਵਾਈ ਗਈ ਮਾਡਲ ਯੂਨਾਈਟਿਡ ਨੇਸ਼ਨਜ਼ 'ਤੇ ਆਧਾਰਿਤ ਵਰਕਸ਼ਾਪ ਦਾ ਦਿ੍ਸ਼ | ਤਸਵੀਰ : ਲਾਡੀ ਸਟੂਡੀਓ <br/> 11-04-2026
ੁਲਤਾਨਪੁਰ ਲੋਧੀ, 10 ਅਪ੍ਰੈਲ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਪਿ੍ੰਸੀਪਲ ਮੋਨਾ ਘਈ ਦੀ ਅਗਵਾਈ 'ਚ ਮਾਡਲ ਯੂਨਾਈਟਿਡ ਨੇਸ਼ਨਜ਼ 'ਤੇ ਇਕ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਵਿਚ 'ਮਿਸਟਰ ਹਿਤਾਂਸ਼ੂ ਅਲੰਗ ਅਤੇ ਮਿਸਟਰ ਸਾਧਿਆ ਬੱਸੀ (ਪ੍ਰਬੰਧਕ ਸੀ.ਟੀ ਐਮ. ਯੂ. ਐਨ ਅਤੇ ਸੀ. ਟੀ. ਵਰਲਡ ਸਕੂਲ) ਵਲੋਂ 7ਵੀਂ ਤੋਂ 10+2 ਜਮਾਤਾਂ ਦੇ ਵਿਦਿਆਰਥੀਆਂ ਲਈ ਮਾਡਲ ਯੂਨਾਈਟਿਡ ਨੇਸ਼ਨਜ਼ 'ਤੇ ਇਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ 'ਚ ਮਿਸਟਰ ਹਿਤਾਂਸ਼ੂ ਅਲੰਗ ਤੇ ਮਿਸਟਰ ਸਾਧਿਆ ਬੱਸੀ ਨੇ ਵਿਦਿਆਰਥੀਆਂ ਨੂੰ ਐਮ. ਯੂ. ਐਨ. ਕੀ ਹੈ? ਇਸ ਦਾ ਉਦੇਸ਼ ਕੀ ਹੈ? ਕੋਈ ਇਸ ਦਾ ਹਿੱਸਾ ਕਿਵੇਂ ਹੋ ਸਕਦਾ ਹੈ? ਇਸ ਦੀਆਂ ਕਮੇਟੀਆਂ ਤੇ ਕਿਸਮਾਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਡਲ ਯੂਨਾਈਟਿਡ ਨੇਸ਼ਨਜ਼ ਇਕ ਵਿੱਦਿਅਕ ਗਤੀਵਿਧੀ ਹੈ, ਜਿਸ 'ਚ ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਭੂਮਿਕਾ ਨਿਭਾਉਂਦੇ ਹਨ | ਇਸ 'ਚ ਵਿਦਿਆਰਥੀ ਦੁਨੀਆ ਭਰ ਦੇ ਮੁੱਦਿਆਂ 'ਤੇ ਚਰਚਾ, ਵਾਦ-ਵਿਵਾਦ ਤੇ ਸਮੱਸਿਆਵਾਂ ਦੇ ਹੱਲ ਪੇਸ਼ ਕਰਦੇ ਹਨ | ਐਮ. ਯੂ. ਐਨ. ਵਿਦਿਆਰਥੀਆਂ 'ਚ ਆਤਮ-ਵਿਸ਼ਵਾਸ, ਨੇਤ੍ਰਤਵ, ਖੋਜ, ਸੰਚਾਰ ਅਤੇ ਕੂਟਨੀਤੀ ਦੇ ਗੁਣ ਵਿਕਸਿਤ ਕਰਦਾ ਹੈ | ਇਹ ਗਤੀਵਿਧੀ ਵਿਦਿਆਰਥੀਆਂ ਨੂੰ ਗਲੋਬਲ ਸੋਚ ਲਈ ਪ੍ਰੇਰਿਤ ਕਰਦੀ ਹੈ ਤੇ ਉਨ੍ਹਾਂ ਨੂੰ ਇਕ ਜ਼ਿੰਮੇਵਾਰ ਤੇ ਸਜਗ ਨਾਗਰਿਕ ਬਣਨ ਵਿਚ ਮਦਦ ਕਰਦੀ ਹੈ | ਪਿ੍ੰਸੀਪਲ ਮੋਨਾ ਘਈ ਨੇ ਮਿਸਟਰ ਹਿਤਾਂਸ਼ੂ ਅਲੰਗ ਤੇ ਮਿਸਟਰ ਸਾਧਿਆ ਬੱਸੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੁਆਰਾ ਐਮ. ਯੂ. ਐਨ. ਸੰਬੰਧੀ ਆਪਣੀ ਭਾਗੀਦਾਰੀ ਅਤੇ ਜਾਣਕਾਰੀ ਨੂੰ ਸਭ ਨਾਲ਼ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਅੱਗੇ ਤੋਂ ਹੋਰ ਮਿਹਨਤ ਤੇ ਐਨ. ਈ. ਪੀ. 2020 ਅਧੀਨ 21ਵੀਂ ਸਦੀ ਦੇ ਵਿਦਿਆਰਥੀਆਂ ਦੀਆਂ ਚਣੌਤੀਆਂ ਲਈ ਭਵਿੱਖ 'ਚ ਤਿਆਰ ਰਹਿਣ ਲਈ ਉਤਸ਼ਾਹਿਤ ਕੀਤਾ | ਅਕਾਲ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਮੈਨੇਜ਼ਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ, ਵਾਈਸ ਪ੍ਰੈਜ਼ੀਡੈਂਟ ਕੁਲਵਿੰਦਰ ਸਿੰਘ ਜੱਜ, ਪਿ੍ੰਸੀਪਲ ਮੈਡਮ ਮਧੂ ਸ਼ਰਮਾ (ਜੂਨੀਅਰ ਵਿੰਗ), ਮੈਨੇਜਮੈਂਟ ਮੈਂਬਰ ਪ੍ਰਗਟ ਸਿੰਘ ਜੱਜ, ਸਕੂਲ ਕੋਰਆਰਡੀਨੇਟਰਜ਼, ਹਾਊਸ ਇੰਚਾਰਜ, ਐਕਟੀਵਿਟੀ ਇੰਚਾਰਜ ਤੇ ਸਟਾਫ਼ ਮੈਂਬਰ ਵੀ ਇਸ ਮੌਕੇ ਮੌਜੂਦ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਮੋਗਾ ਕਿਸਾਨ ਰੈਲੀ ਲਈ ਰਵਾਨਾ <br/> ਅਗਲੀ ਖ਼ਬਰ ਗੁਰਦੁਆਰਾ ਸੁੱਖ ਸਾਗਰ ਸਾਹਿਬ 'ਚ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।