JALANDHAR WEATHER

ਨਸ਼ਾ ਵਿਰੋਧੀ ਫਰੰਟ ਗੁਰੂ ਹਰਸਹਾਏ ਵਲੋਂ ਕੱਢੀ ਗਈ ਮੋਟਰਸਾਈਕਲ ਰੈਲੀ

ਗੁਰੂ ਹਰਸਹਾਏ, 30 ਮਾਰਚ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ))-ਨਸ਼ਾ ਵਿਰੋਧੀ ਫਰੰਟ ਗੁਰੂ ਹਰਸਹਾਏ ਵਲੋਂ ਧਰਮ ਸਿੰਘ ਸਿੱਧੂ ਕਨਵੀਨਰ ਦੀ ਅਗਵਾਈ ਹੇਠ 40-50 ਵਿਅਕਤੀਆਂ ਵਲੋਂ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਸ ਮੌਕੇ ਜਾਣਕਰੀ ਦਿੰਦਿਆਂ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਏਰੀਏ ਵਿਚ ਨਸ਼ੇ ਦੀ ਹੋ ਰਹੀ ਵਿਕਰੀ ਦੇ ਰੋਸ ਵਜੋਂ ਅੱਜ ਉਨ੍ਹਾਂ ਵਲੋਂ ਇਕ ਝੰਡਾ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਹ ਮੋਟਰਸਾਈਕਲ ਝੰਡਾ ਮਾਰਚ ਰੇਲਵੇ ਪਾਰਕ ਗੁਰੂ ਹਰਸਹਾਏ ਤੋਂ ਸ਼ੁਰੂ ਹੋ ਕੇ ਪਿੰਡ ਮੋਠਾ ਵਾਲਾ, ਜੰਡ ਵਾਲਾ, ਝੰਡੂ ਵਾਲਾ, ਸ਼ਰੀਰ ਵਾਲਾ, ਕਾਹਨ ਸਿੰਘ ਵਾਲਾ, ਬਾਗੂ ਵਾਲਾ ਆਦਿ ਪਿੰਡਾਂ ਵਿਚ ਕੀਤਾ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ