JALANDHAR WEATHER

ਨੌਜਵਾਨਾਂ ਨੇ ਪੁਲਿਸ 'ਤੇ ਕੀਤੀ ਫਾਇਰਿੰਗ, ਇਕ ਕਾਬੂ-ਦੋ ਫ਼ਰਾਰ

 ਗੁਰੂ ਹਰਸਹਾਏ, 29 ਅਪ੍ਰੈਲ (ਕਪਿਲ ਕੰਧਾਰੀ) - ਦੇਰ ਰਾਤ 3 ਨੌਜਵਾਨਾਂ ਵਲੋਂ ਪੁਲਿਸ 'ਤੇ ਫਾਇਰਿੰਗ ਕਰਨ ਦੇ ਚਲਦਿਆਂ ਗੁਰੂ ਹਰਸਹਾਏ ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਰੀ ਦੇਂਦੇ ਹੋਏ ਥਾਣਾ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸ਼ਰੀਂਹ ਵਾਲਾ ਰੋਡ ਦੇ ਕੋਲ ਤਿੰਨ ਨੌਜਵਾਨ ਮੋਟਰ ਸਾਇਕਿਲ ਲੈ ਕੇ ਖੜੇ ਹਨ, ਜਿਨ੍ਹਾਂ ਪਾਸ ਨਾਜਾਇਜ਼ ਅਸਲਾ ਹੈ, ਜੋ ਕਿ ਕਿਸੇ ਲੁੱਟ ਖੋਹ ਦੀ ਵਾਰਦਾਤ ਕਰਨ ਦੀ ਤਾਕ ਵਿਚ ਹਨ। ਇਸ ਤੋਂ ਬਾਅਦ ਥਾਣਾ ਮੁਖੀ ਉਪਕਾਰ ਸਿੰਘ ਪੁਲਿਸ ਪਾਰਟੀ ਸਮੇਤ ਮੋੜ ਪਿੰਡ ਲਾਖਮੀਰਪੁਰਾ ਪੁੱਜੇ ਤਾਂ ਇਕ ਮੋਟਰ ਸਾਇਕਿਲ 'ਤੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਨੌਜਵਾਨਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਹਵਾਈ ਫਾਇਰ ਕਰਨ ਤੋਂ ਬਾਅਦ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ 2 ਨੌਜਵਾਨ ਫਰਾਰ ਹੋ ਗਏ । ਪੁਲਿਸ ਵਲੋਂ ਇਕ ਨੌਜਵਾਨ ਰਾਹੁਲ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 1 ਮੋਟਰਸਾਇਕਲ ਬਰਾਮਦ ਹੋਇਆ ਥਾਣਾ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋ ਰਾਹੁਲ ਪੁੱਤਰ ਮੱਖਣ ਸਿੰਘ, ਰਾਜੂ ਪੁੱਤਰ ਬੂਟਾ, ਸੰਨੀ ਪੁੱਤਰ ਰੰਗਾਂ ਤਿੰਨੋ ਗੁਰੂ ਹਰਸਹਾਏ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ