ਵਾਈਸ ਐਡਮਿਰਲ ਸੰਜੇ ਭੱਲਾ ਨੇ ਸੰਭਾਲਿਆ ਭਾਰਤੀ ਜਲ ਸੈਨਾ ਦੇ ਚੀਫ਼ ਆਫ਼ ਪਰਸੋਨਲ ਦਾ ਚਾਰਜ
ਨਵੀਂ ਦਿੱਲੀ, 10 ਮਈ- ਵਾਈਸ ਐਡਮਿਰਲ ਸੰਜੇ ਭੱਲਾ, ਏ.ਵੀ.ਐਸ.ਐਮ, ਐਨ. ਐਮ. ਨੇ ਭਾਰਤੀ ਜਲ ਸੈਨਾ ਦੇ ਚੀਫ਼ ਆਫ਼ ਪਰਸੋਨਲ ਵਜੋਂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਨੂੰ 1 ਜਨਵਰੀ 1989 ਨੂੰ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਦਿੱਤਾ ਗਿਆ ਸੀ। ਆਪਣੇ 35 ਸਾਲਾਂ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਸਮੁੰਦਰ ਦੇ ਅੰਦਰ ਅਤੇ ਬਾਹਰ ਬਹੁਤ ਸਾਰੀਆਂ ਨਿਯੁਕਤੀਆਂ ’ਤੇ ਕੰਮ ਕੀਤਾ ਹੈ।