JALANDHAR WEATHER

ਸਾਨੂੰ ਉਮੀਦ ਹੈ ਕਿ ਕੁਸ਼ਤੀ 'ਚ ਹੁਣ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ - ਸਾਕਸ਼ੀ ਮਲਿਕ

ਨਵੀਂ ਦਿੱਲੀ, 10 ਮਈ - ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਦੋਸ਼ ਆਇਦ ਕੀਤੇ ਜਾਣ 'ਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, "ਇਹ ਸਾਡੇ ਲੰਬੇ ਸੰਘਰਸ਼ ਵੱਲ ਇਕ ਕਦਮ ਹੈ। ਇਹ ਲੜਾਈ ਸਾਡੇ ਲਈ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ। ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ, ਪਹਿਲਾਂ ਸਬੂਤਾਂ ਦੀ ਘਾਟ ਕਾਰਨ ਸਾਡੇ ਤੋਂ ਪੁੱਛਗਿੱਛ ਕੀਤੀ ਜਾਂਦੀ ਸੀ, ਪਰ ਹੁਣ ਕਾਫ਼ੀ ਸਬੂਤ ਹਨ, ਅਸੀਂ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਕੇਸ ਲੜਾਂਗੇ । ਇਹ ਵੀ ਸਾਨੂੰ ਅੰਤ ਤੱਕ ਪ੍ਰਵਾਨ ਨਹੀਂ ਹੋਵੇਗਾ ਕਿ ਸੰਜੇ ਸਿੰਘ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਰਹਿਣ ਕਿਉਂਕਿ ਉਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨਜ਼ਦੀਕੀ ਸਾਥੀ ਹਨ। ਅਸੀਂ ਫੈਡਰੇਸ਼ਨ ਵਿਚ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਲੜਾਈ ਲੜੀ ਪਰ ਉਸ ਦੇ ਖ਼ਿਲਾਫ਼ ਦੋਸ਼ ਆਇਦ ਹੋਣ ਕਾਰਨ ਉਦੇਸ਼ ਪ੍ਰਾਪਤ ਨਹੀਂ ਹੋ ਸਕਿਆ। ਸਾਨੂੰ ਉਮੀਦ ਹੈ ਕਿ ਕੁਸ਼ਤੀ ਵਿਚ ਕੋਈ ਹੋਰ ਪ੍ਰੇਸ਼ਾਨੀਨਹੀਂ ਹੋਵੇਗੀ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ