JALANDHAR WEATHER

ਸੱਚ ਲਿਖਣ ਵਾਲੇ ‘ਅਜੀਤ’ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ- ਵਰਦੇਵ ਸਿੰਘ ਮਾਨ

ਗੁਰੂ ਹਰ ਸਹਾਏ, 23 ਮਈ (ਹਰਚਰਨ ਸਿੰਘ ਸੰਧੂ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕ ਹਿਤਾਂ ਲਈ ਕੋਈ ਕੰਮ ਨਹੀਂ ਹੋਇਆ ਸਗੋਂ ਉਲਟਾ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੋਝੇ ਹੱਥਕੰਡੇ ਅਪਨਾਉਣ ’ਤੇ ਉਤਰ ਆਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਵੱਡੇ ਭਰਾ ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂ ਹਰ ਸਹਾਏ ਨੇ ਕਰਦਿਆਂ ਕਿਹਾ ਕਿ ਪੰਜਾਬ, ਪੰਜਾਬੀਅਤ ਦੇ ਪਹਿਰੇਦਾਰ ਡਾ. ਬਰਜਿੰਦਰ ਸਿੰਘ ਹਮਦਰਦ ਸਾਹਿਬ ’ਤੇ ਵਿਜੀਲੈਂਸ ਬਿਊਰੋ ਤੋਂ ਝੂਠਾ ਪਰਚਾ ਦਰਜ ਕਰਵਾ ਕੇ ਸੂਬੇ ਦੇ ਮੁੱਖ ਮੰਤਰੀ ਨੇ ਘਿਨਾਉਣੀ ਹਰਕਤ ਕੀਤੀ ਹੈ ਜੋ ਕਿ ਨਿੰਦਣਯੋਗ ਹੈ। ਅਕਾਲੀ ਆਗੂ ਵਰਦੇਵ ਸਿੰਘ ਮਾਨ ਨੇ ਕਿਹਾ ਸੱਚ ਲਿਖਣ ਵਾਲੇ ਅਜੀਤ ਦੀ ਅਵਾਜ਼ ਨੂੰ ਸਰਕਾਰ ਦਬਾਅ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਉਹ ਅਜੀਤ ਨਾਲ ਚੱਟਾਨ ਵਾਂਗ ਖੜੇ ਹਨ ਤੇ ਮੁੱਖ ਮੰਤਰੀ ਦੀ ਘਟੀਆ ਸੋਚ ਦਾ ਜਵਾਬ ਉਨ੍ਹਾਂ ਨੂੰ ਜ਼ਰੂਰ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ