
ਨਵੀਂ ਦਿੱਲੀ, 4 ਫਰਵਰੀ-ਭਾਜਪਾ ਸਾਂਸਦ ਸਤਨਾਮ ਸਿੰਘ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਕੂਲਾਂ ਵਿਚ ਖੇਤਰੀ ਭਾਸ਼ਾਵਾਂ ਤੋਂ ਇਲਾਵਾ ਲੋਕਲ ਭਾਸ਼ਾਵਾਂ ਨਾਲ ਪੜ੍ਹਾਉਣ ਨਾਲ ਸਕੂਲਾਂ 'ਚ ਬੱਚੇ ਜਲਦੀ ਹੋਣਗੇ ਸਿੱਖਿਅਤ। ਪੀ.ਐਮ. ਮੋਦੀ ਵਲੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਨਾਲ ਪੜ੍ਹਾਉਣਾ ਹੋਰ ਆਸਾਨ ਹੋਵੇਗਾ ਕਿਉਂਕਿ ਕਈ ਖੇਤਰੀ ਭਾਸ਼ਾਵਾਂ ਹੁਣ ਆਲੋਪ ਹੁੰਦੀਆਂ ਜਾ ਰਹੀਆਂ ਹਨ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲਾਂ ਵਿਚ ਕੇਂਦਰ ਸਰਕਾਰ ਨੇ ਜੋ ਪਾਲਿਸੀ ਬਣਾਈ ਹੈ, ਉਸ ਨਾਲ ਬੱਚਿਆਂ ਨੂੰ ਤੇ ਖੇਤਰੀ ਵੱਖ-ਵੱਖ ਭਾਸ਼ਾਵਾਂ ਨੂੰ ਬਚਾਉਣ ਵਿਚ ਸਹਿਯੋਗ ਮਿਲੇਗਾ।