ਜਲੰਧਰ ਵਿਚ ਵੀ ਹੋਇਆ ਬਲੈਕਆਊਟ

ਜਲੰਧਰ, 7 ਮਈ-ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਕਾਰਨ ਸਰਹੱਦੀ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਬਲੈਕ ਆਊਟ ਕੀਤਾ ਗਿਆ ਹੈ। ਪੰਜਾਬ ਦੇ ਜਲੰਧਰ ਛਾਉਣੀ ਤੋਂ ਬਾਅਦ ਜਲੰਧਰ ਸ਼ਹਿਰ ਵਿਚ ਵੀ ਬਲੈਕਆਊਟ ਕੀਤਾ ਗਿਆ ਹੈ। ਜਲੰਧਰ ਸ਼ਹਿਰ ਵਿਚ 34 ਥਾਵਾਂ 'ਤੇ ਸਾਇਰਨ ਵਜਾਏ ਗਏ ਅਤੇ ਲੋਕਾਂ ਦੇ ਵਾਹਨਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ।