ਰਾਜਪੁਰਾ ਵਿਖੇ ਵੀ ਹੋਇਆ ਸੰਪੂਰਨ ਬਲੈਕ ਆਊਟ

ਰਾਜਪੁਰਾ, 7 ਮਈ (ਰਣਜੀਤ ਸਿੰਘ)-ਰਾਜਪੁਰਾ ਵਿਖੇ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ 9 ਵਜੇ ਤੋਂ ਸੰਪੂਰਨ ਬਲੈਕ ਆਊਟ ਕੀਤਾ ਗਿਆ ਅਤੇ ਸਾਰਾ ਸ਼ਹਿਰ ਹਨੇਰੇ ਵਿਚ ਰਿਹਾ। ਕਿਸੇ ਪਾਸੇ ਵੀ ਕੋਈ ਲਾਈਟ ਵਿਖਾਈ ਨਹੀਂ ਦੇ ਰਹੀ ਸੀ। ਸ਼ਹਿਰ ਦੀਆਂ ਸੜਕਾਂ ਉਤੇ ਇੱਕਾ-ਦੁੱਕਾ ਬਾਈਕ ਚਲਦੇ ਜ਼ਰੂਰ ਵੇਖੇ ਗਏ।