10 ਮਿੰਟ ਲਈ ਬਠਿੰਡਾ ਰਿਹਾ ‘ਬਲੈਕ ਆਊਟ’

ਬਠਿੰਡਾ, 7 ਮਈ (ਅੰਮ੍ਰਿਤਪਾਲ ਸਿੰਘ ਵਲਾਣ): ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅੱਜ ਇਥੇ ਬਠਿੰਡਾ ’ਚ ਰਾਤੀਂ 8.30 ਵਜੇ ਬਲੈਕ ਆਊਟ ਸ਼ੁਰੂ ਹੋਇਆ, ਜੋ 8.40 ਤੱਕ ਜਾਰੀ ਰਿਹਾ, ਬਲੈਕ ਆਊਟ ਹੁੰਦਿਆਂ ਹੀ ਸਮੁੱਚੇ ਸ਼ਹਿਰ ’ਚ ਹਨੇਰਾ ਛਾ ਗਿਆ, ਲੋਕਾਂ ਨੇ ਆਪਣੇ ਘਰਾਂ, ਦੁਕਾਨਾਂ-ਸ਼ੋਰੂਮਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ| ਹਾਲਾਂਕਿ ਕੁਝ ਵਾਹਨ ਸੜਕਾਂ ’ਤੇ ਦੌੜਦੇ ਨਜ਼ਰ ਆਏ ਪਰ ਪੁਲਿਸ ਨੇ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਵੱਖ-ਵੱਖ ਥਾਂਈ ਰੋਕ ਕੇ ਇਕਦਮ ਗੱਡੀਆਂ ਦੀਆਂ ਲਾਈਟਾਂ ਬੰਦ ਕਰਵਾ ਦਿੱਤੀਆਂ|