JALANDHAR WEATHER

ਸੈਨਿਕ ਸਕੂਲ ਤੇ ਕੇਂਦਰੀ ਜੇਲ੍ਹ ਕਪੂਰਥਲਾ 'ਚ ਰਾਤ 9 ਤੋਂ 9:30 ਵਜੇ ਤੱਕ ਰਿਹਾ ਬਲੈਕ ਆਊਟ

ਕਪੂਰਥਲਾ,  7 ਮਈ (ਅਮਰਜੀਤ ਕੋਮਲ)-ਭਾਰਤੀ ਫੌਜ ਵਲੋਂ ਪਾਕਿਸਤਾਨ ਵਿਚਲੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਬੀਤੀ ਰਾਤ ਤਬਾਹ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਦੇ ਦੌਰਾਨ ਹੀ ਅੱਜ ਕਪੂਰਥਲਾ ਸ਼ਹਿਰ ਵਿਚ ਸੈਨਿਕ ਸਕੂਲ ਤੇ ਕੇਂਦਰੀ ਜੇਲ੍ਹ ਵਿਚ ਰਾਤ 9 ਤੋਂ ਲੈ ਕੇ 9:30 ਵਜੇ ਤੱਕ ਬਲੈਕ ਆਊਟ ਕੀਤਾ ਗਿਆ | ਇੱਥੇ ਵਰਨਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਅੱਜ ਕਪੂਰਥਲਾ ਜ਼ਿਲ੍ਹੇ ਨੂੰ ਛੱਡ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆ ਵਿਚ ਮੌਕ ਡਰਿੱਲ ਤੇ ਬਲੈਕ ਆਊਟ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪ੍ਰੰਤੂ ਇਹਤਿਆਤ ਦੇ ਤੌਰ 'ਤੇ ਪ੍ਰਸ਼ਾਸਨ ਵਲੋਂ ਸੈਨਿਕ ਸਕੂਲ ਤੇ ਕੇਂਦਰੀ ਜੇਲ੍ਹ ਵਿਚ ਬਲੈਕ ਆਊਟ ਕੀਤਾ ਗਿਆ | 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ