ਸਾਈਕਲ ਸਵਾਰ ਨੂੰ ਕਾਰ ਨੇ ਮਾਰੀ ਟੱਕਰ, ਹੋਈ ਮੌਤ

ਹੰਡਿਆਇਆ/ਬਰਨਾਲਾ, 7 ਮਈ (ਗੁਰਜੀਤ ਸਿੰਘ ਖੁੱਡੀ)-ਪਿੰਡ ਘੁੰਨਸ ਦੇ ਸ਼ਮਸ਼ੇਰ ਸਿੰਘ (60) ਪੁੱਤਰ ਫੌਜਾ ਸਿੰਘ ਸਾਈਕਲ ਉਤੇ ਸਵਾਰ ਹੋ ਕੇ ਹੰਡਿਆਇਆ ਵੱਲ ਫੈਕਟਰੀ ਵਿਚ ਰਾਤ ਦੀ ਡਿਊਟੀ ਕਰਨ ਲਈ ਆ ਰਿਹਾ ਸੀ ਤਾਂ ਹੰਡਿਆਇਆ ਵਿਖੇ ਆ ਕੇ ਪਿੱਛੋਂ ਕਾਰ ਨੇ ਟੱਕਰ ਮਾਰੀ, ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਚੌਕੀ ਹੰਡਿਆਇਆ ਦੇ ਏ. ਐਸ. ਆਈ. ਗੁਰਮੇਲ ਸਿੰਘ ਤੇ ਪੁਲਿਸ ਪਾਰਟੀ ਨੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿਚ ਰਖਵਾਇਆ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ। ਟੱਕਰ ਮਾਰਨ ਉਪਰੰਤ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।