JALANDHAR WEATHER

ਸਾਡੇ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਸਾਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ - ਅਦਾਕਾਰ ਅਨੁਪਮ ਖੇਰ

ਮੁੰਬਈ, 7 ਮਈ - ਅਦਾਕਾਰ ਅਨੁਪਮ ਖੇਰ ਨੇ 'ਆਪ੍ਰੇਸ਼ਨ ਸਿੰਦੂਰ' 'ਤੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਦੇਸ਼ ਵੱਲ ਜੋ ਵੀ ਅੱਖਾਂ ਚੁੱਕ ਕੇ ਦੇਖੇਗਾ, ਉਸ ਦਾ ਬੁਰਾ ਹਸ਼ਰ ਹੋਵੇਗਾ। ਅਸੀਂ ਉਸ ਵਿਅਕਤੀ ਦਾ ਕੀ ਕਰ ਸਕਦੇ ਹਾਂ ਜੋ ਸਾਡੇ ਦੇਸ਼ ਵਿਚ ਦਹਿਸ਼ਤ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਜੋ ਸਾਡੀਆਂ ਭੈਣਾਂ ਦੇ ਸਿੰਦੂਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਭਾਰਤੀ ਅੱਜ ਸਵੇਰੇ ਉੱਠੇ, ਉਨ੍ਹਾਂ ਨੇ ਸੁਰੱਖਿਆ ਦੀ ਭਾਵਨਾ ਮਹਿਸੂਸ ਕੀਤੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਾਡੀ ਲੀਡਰਸ਼ਿਪ, ਸਾਡੇ ਦੇਸ਼ ਦੀਆਂ ਫ਼ੌਜਾਂ ਸਾਨੂੰ ਬਹੁਤ ਸੁਰੱਖਿਅਤ ਮਹਿਸੂਸ ਕਰਵਾਉਂਦੀਆਂ ਹਨ। ਇਸ ਕਾਰਵਾਈ 2 ਮਹਿਲਾ ਅਧਿਕਾਰੀਆਂ ਨੇ ਦਿੱਤੀ। ਇਸ ਨਾਲ ਮੇਰਾ ਸੀਨਾ ਮਾਣ ਨਾਲ ਫੁੱਲ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ