ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ ਜਾਰੀ ਕੀਤੇ ਪਾਬੰਦੀਸ਼ੁਦਾ ਹੁਕਮ ਲਏ ਵਾਪਿਸ
ਫ਼ਿਰੋਜ਼ਪੁਰ, 10 ਮਈ (ਲਖਵਿੰਦਰ ਸਿੰਘ)-ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵਲੋਂ ਭਾਰਤ-ਪਾਕਿ ਦਰਮਿਆਨ ਵਧੇ ਤਣਾਅ ਨੂੰ ਲੈ ਕੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਗਏ ਸਾਰੇ ਪਾਬੰਦੀਸ਼ੁਦਾ ਹੁਕਮ ਜਿੰਨਾਂ ਵਿਚ ਸਿਵਲ ਡਰੋਨ ਉਡਾਉਣ 'ਤੇ ਪਾਬੰਦੀ ਨੂੰ ਛੱਡ ਕੇ ਬਾਕੀ ਤੁਰੰਤ ਵਾਪਿਸ ਲੈ ਲਏ ਗਏ ਹਨ। ਹੁਣ ਲੋਕ ਆਮ ਕੰਮ ਸ਼ੁਰੂ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵਲੋਂ ਪ੍ਰਸ਼ਾਸਨ ਦਾ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ।