ਸੜਕ ਹਾਦਸੇ ’ਚ ਨੌਜਵਾਨ ਦੀ ਦਰਦਨਾਕ ਮੌਤ

ਗੁਰੂਸਰ ਸੁਧਾਰ, (ਲੁਧਿਆਣਾ), 14 ਮਈ (ਜਗਪਾਲ ਸਿੰਘ ਸਿਵੀਆਂ)- ਸੁਧਾਰ ਬਿਜਲੀ ਘਰ ਨੇੜੇ ਲੁਧਿਆਣਾ -ਬਠਿੰਡਾ ਰਾਜ ਮਾਰਗ ’ਤੇ ਤੜਕੇ ਮੂੰਹ ਹਨੇਰੇ ਇਕ ਸੜਕ ਹਾਦਸੇ ’ਚ ਨੌਜਵਾਨ ਜਸਵਿੰਦਰ ਸਿੰਘ ( 27 ਸਾਲ) ਵਾਸੀ ਦੀਪ ਨਗਰ ਮੰਡੀ ਮੁੱਲਾਂਪੁਰ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਹਨੇਰੇ ’ਚ ਸੜਕ ਕਿਨਾਰੇ ਦਰਖਤ ਨਾਲ ਟਕਰਾਉਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।