JALANDHAR WEATHER

ਐਨ.ਆਈ.ਏ. ਨੇ ਆਈ.ਐਸ.ਆਈ. ਦੇ ਦੋ ਭਗੌੜੇ ਕੀਤੇ ਗਿ੍ਫ਼ਤਾਰ

ਮੁੰਬਈ, 17 ਮਈ- ਰਾਸ਼ਟਰੀ ਜਾਂਚ ਏਜੰਸੀ ਨੇ ਮੁੰਬਈ ਹਵਾਈ ਅੱਡੇ ਤੋਂ ਦੋ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ’ਤੇ ਅੱਤਵਾਦੀ ਸੰਗਠਨ ਆਈ.ਐਸ.ਆਈ. ਦੇ ਸਲੀਪਰ ਸੈੱਲ ਦਾ ਹਿੱਸਾ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਦੋਵੇਂ ਪੁਣੇ, ਮਹਾਰਾਸ਼ਟਰ ਵਿਚ ਆਈ.ਈ.ਡੀ. ਦੇ ਨਿਰਮਾਣ ਅਤੇ ਟੈਸਟਿੰਗ ਨਾਲ ਸੰਬੰਧਿਤ 2023 ਦੇ ਇਕ ਮਾਮਲੇ ਵਿਚ ਲੋੜੀਂਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਅਬਦੁੱਲਾ ਫੈਯਾਜ਼ ਸ਼ੇਖ ਉਰਫ਼ ਡਾਇਪਰਵਾਲਾ ਅਤੇ ਤਲਹਾ ਖਾਨ ਵਜੋਂ ਹੋਈ ਹੈ, ਨੂੰ ਕੱਲ੍ਹ ਰਾਤ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ’ਤੇ ਬਿਊਰੋ ਆਫ਼ ਇਮੀਗ੍ਰੇਸ਼ਨ ਨੇ ਰੋਕਿਆ, ਜਦੋਂ ਉਹ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿੱਥੇ ਉਹ ਲੁਕੇ ਹੋਏ ਸਨ। ਜਾਂਚ ਏਜੰਸੀ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਐਨ.ਆਈ.ਏ. ਟੀਮ ਨੇ ਫਿਰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵੇਂ ਦੋਸ਼ੀ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਭਗੌੜੇ ਸਨ ਅਤੇ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ, ਮੁੰਬਈ ਵਲੋਂ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਐਨ.ਆਈ.ਏ. ਨੇ ਦੋਵਾਂ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਲਈ 3 ਲੱਖ ਦਾ ਨਕਦ ਇਨਾਮ ਵੀ ਐਲਾਨਿਆ ਹੋਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ