JALANDHAR WEATHER

ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਣੇ ਵਿਅਕਤੀ ਕਾਬੂ

ਮਾਛੀਵਾੜਾ ਸਾਹਿਬ, 17 ਮਈ (ਮਨੋਜ ਕੁਮਾਰ)-ਪਿਛਲੇ ਦਿਨੀਂ ਮਜੀਠਾ ਵਿਚ ਨਕਲੀ ਸ਼ਰਾਬ ਦੇ ਮਾਮਲੇ ਉਤੇ ਗੰਭੀਰ ਨਜ਼ਰ ਆ ਰਹੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਵਿਚ ਈ. ਟੀ. ਓ. ਅਸ਼ੋਕ ਕੁਮਾਰ ਤੇ ਇੰਸਪੈਕਟਰ ਅਮਿਤ ਗੋਇਲ ਦੀ ਸਾਂਝੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ ਉਤੇ ਪਿੰਡ ਕਢਿਆਣਾ ਕਲਾਂ ਕੋਲ ਸਥਿਤ ਇਕ ਫੈਕਟਰੀ ਨਾਲ ਲੱਗਦੀ ਕਿਸੇ ਜਗ੍ਹਾ ਤੋਂ 24.5 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ, ਜਿਸਨੂੰ ਨਾਜਾਇਜ਼ ਤੌਰ ਉਤੇ ਵੇਚਣ ਲਈ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਤੇ ਇਕ ਸ਼ੱਕੀ ਗੱਡੀ ਦਾ ਪਿੱਛਾ ਕੀਤਾ ਤੇ ਇਹ ਸਾਰੀ ਸਫਲਤਾ ਮਿਲੀ। ਫਿਲਹਾਲ ਉਕਤ ਦੋਸ਼ੀ ਜੋ ਕਿ ਪੱਖੋਵਾਲ ਲੁਧਿਆਣਾ ਦਾ ਰਹਿਣ ਵਾਲਾ ਹੈ, ਉਸਦੀ ਪਛਾਣ ਬਰਜਿੰਦਰ ਸਿੰਘ ਦੇ ਤੌਰ ਉਤੇ ਹੋਈ ਹੈ। ਇਸ ਵਿਰੁੱਧ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ