JALANDHAR WEATHER

ਆਪ੍ਰੇਸ਼ਨ ਸੰਧੂਰ ਦੀ ਜਾਣਕਾਰੀ ਪਾਕਿ ਨੂੰ ਭੇਜਣ ਵਾਲਾ ਨੌਜਵਾਨ ਗ੍ਰਿਫ਼ਤਾਰ

ਕੈਥਲ, 17 ਮਈ-ਹਰਿਆਣਾ ਦੇ ਕੈਥਲ ਤੋਂ 25 ਸਾਲਾ ਦੇਵੇਂਦਰ ਸਿੰਘ ਨੂੰ ਭਾਰਤ ਦੀ ਜਾਸੂਸੀ ਕਰਨ ਅਤੇ ਪਾਕਿਸਤਾਨ ਨਾਲ ਜਾਣਕਾਰੀ ਅਤੇ ਫੋਟੋਆਂ ਸਾਂਝੀਆਂ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ ਸਪੈਸ਼ਲ ਡਿਟੈਕਟਿਵ ਯੂਨਿਟ (SDU) ਨੇ ਮਸਤਗੜ੍ਹ ਪਿੰਡ ਦੇ 25 ਸਾਲਾ ਨੌਜਵਾਨ ਦੇਵੇਂਦਰ ਸਿੰਘ ਨੂੰ ਪਾਕਿਸਤਾਨੀ ਖੁਫੀਆ ਏਜੰਸੀ ISI ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸਨੇ ਭਾਰਤੀ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ। ਮਹੱਤਵਪੂਰਨ ਗੱਲ ਇਹ ਹੈ ਕਿ ਆਪ੍ਰੇਸ਼ਨ “ਸੰਧੂਰ” ਨਾਲ ਸਬੰਧਤ ਜਾਣਕਾਰੀ ਵੀ ਪਾਕਿਸਤਾਨ ਨੂੰ ਭੇਜੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ