ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲਿਆ ਪੀਲ਼ਾ ਪੰਜਾ

ਸੁਲਤਾਨਪੁਰ ਲੋਧੀ (ਕਪੂਰਥਲਾ), 21 ਮਈ (ਥਿੰਦ,ਹੈਪੀ,ਲਾਡੀ) - ਸੂਬਾ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਅਹਿਮ ਪਿੰਡ ਤੋਤੀ ਵਿਖੇ ਨਸ਼ਾ ਤਸਕਰਾਂ ਦੁਆਰਾ ਗ਼ਲਤ ਤਰੀਕੇ ਨਾਲ ਬਣਾਏ ਗਏ ਘਰਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਘਰਾਂ ਨੂੰ ਜੇਸੀਬੀ ਨਾਲ ਢਾਹਿਆ ਗਿਆ ।ਇਸ ਸਾਰੇ ਆਪ੍ਰੇਸ਼ਨ ਦੀ ਅਗਵਾਈ ਐਸਐਸਪੀ ਕਪੂਰਥਲਾ ਨੇ ਖੁਦ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਜੋ ਵੀ ਇਸ ਕੰਮ ਵਿਚ ਪਏ ਹੋਏ ਹਨ, ਉਹ ਇਹ ਧੰਦਾ ਛੱਡ ਕੇ ਚੰਗੇ ਨਾਗਰਿਕ ਬਣਨ।