ਪਿੰਡ ਪੰਡੋਰੀ (ਬਰਨਾਲਾ) ਨੇੜੇ ਵਾਪਰੇ ਹਾਦਸੇ 'ਚ ਨੌਜਵਾਨ ਦੀ ਮੌਤ

ਮਹਿਲ ਕਲਾਂ, 22 ਮਈ (ਅਵਤਾਰ ਸਿੰਘ ਅਣਖੀ)-ਪਿੰਡ ਪੰਡੋਰੀ-ਕੁਰੜ ਲਿੰਕ ਸੜਕ ਉਪਰ ਦੁਪਹਿਰ ਵੇਲੇ ਕਾਰ ਦਰੱਖਤ ਨਾਲ ਟਕਰਾਅ ਜਾਣ ਕਾਰਨ ਵਾਪਰੇ ਹਾਦਸੇ ਵਿਚ 25 ਸਾਲਾ ਨੌਜਵਾਨ ਹਸਨਪ੍ਰੀਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਚੀਮਾ (ਬਰਨਾਲਾ) ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ।