ਗਾਜ਼ੀਆਬਾਦ ਵਿਚ ਕੋਰੋਨਾ ਦੇ 4 ਮਾਮਲੇ ਮਿਲੇ

ਗਾਜ਼ੀਆਬਾਦ,23 ਮਈ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਕੋਰੋਨਾ ਦੇ 4 ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਮੁੱਖ ਮੈਡੀਕਲ ਅਫਸਰ ਨੇ ਕੀਤੀ। ਅਧਿਕਾਰੀ ਨੇ ਕਿਹਾ ਕਿ 4ਮਰੀਜ਼ਾਂ ਵਿਚੋਂ ਤਿੰਨ ਨੂੰ ਆਪਣੇ ਘਰਾਂ ਵਿਚ ਅਲੱਗ ਰੱਖਿਆ ਗਿਆ ਹੈ ਅਤੇ ਇਕ ਮਰੀਜ਼ ਹਸਪਤਾਲ ਵਿਚ ਦਾਖ਼ਲ ਹੈ। ਇਨ੍ਹਾਂ ਸਾਰੇ ਮਰੀਜ਼ਾਂ ਨੇ ਜ਼ੁਕਾਮ, ਖੰਘ ਅਤੇ ਬੁਖਾਰ ਦੀ ਸ਼ਿਕਾਇਤ ਕੀਤੀ। ਇਕ ਬਜ਼ੁਰਗ ਜੋੜਾ ਵੀ ਕੋਵਿਡ ਤੋਂ ਪ੍ਰਭਾਵਿਤ ਪਾਇਆ ਗਿਆ ਹੈ।